ਗੁਰਦਾਸਪੁਰ, 16 ਅਕਤੂਬਰ, ਹ.ਬ. :   ਗੁਰਦਾਸਪੁਰ ਦੇ ਪਿੰਡ ਮਾਨਕੌਰ ਵਿੱਚ ਬਿੱਟੂ ਨਾਂ ਦੇ 40 ਸਾਲਾ ਵਿਅਕਤੀ ਦਾ ਸਿਰ 'ਤੇ ਇੱਟਾਂ ਮਾਰ ਕੇ ਕੀਤਾ ਗਿਆ ਕਤਲ ਕਰ ਦਿੱਤਾ ਗਿਆ। ਪਿੰਡ ਦੀ ਪੁਰਾਣੀ ਡਿਸਪੈਂਸਰੀ ਵਿੱਚ ਲਾਸ਼ ਮਿਲੀ ਹੈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਦੰਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਨੂੰ ਲੈਕੇ ਝਗੜਾ ਹੋਇਆ ਦੱਸਿਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਪਤਾ ਲੱਗਾ ਸੀ ਕੇ ਪਿੰਡ ਦੀ ਪੁਰਾਣੀ ਡਿਸਪੈਂਸਰੀ ਦੀ ਕੋਲ ਬਣੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚ ਕਿਸੇ ਦੀ ਲਾਸ਼ ਪਈ ਹੈ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਹ ਲਾਸ਼ 40 ਸਾਲਾ ਵਿਅਕਤੀ ਬਿੱਟੂ ਦੀ ਹੈ ਜੋ ਕਿ ਰਾਮਨਗਰ ਦਾ ਰਹਿਣ ਵਾਲਾ ਹੈ ਅਤੇ ਸੋਫੇ ਬਣਾਉਣ ਦਾ ਕੰਮ ਕਰਦਾ ਸੀ ਜਿਸ ਦਾ ਸਿਰ ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੌਕੇ 'ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਲਾਗੇ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਸਨ ਜਿਸ ਤੋਂ ਲਗਦਾ ਹੈ ਕਿ ਸ਼ਰਾਬ ਪੀਣ ਨੂੰ ਲੈਕੇ ਝਗੜਾ ਹੋਇਆ ਹੈ। ਘਟਨਾ ਸਕਾਨ 'ਤੇ ਪਹੁੰਚੇ ਐਸਐਚਓ ਸਿਟੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਨਕੌਰ ਵਿੱਚ ਇਕ 40 ਸਾਲਾ ਵਿਅਕਤੀ ਦਾ ਕਤਲ ਹੋਇਆ ਹੈ ਜਿਸਦਾ ਨਾਮ ਬਿੱਟੂ ਵਾਸੀ ਰਾਮਨਗਰ ਦਾ ਹੈ ਜੋ ਸੋਫ਼ੇ ਬਣਾਉਣ ਦਾ ਕੰਮ ਕਰਦਾ ਸੀ ਜਿਸਦੀ ਲਾਸ਼ ਪਿੰਡ ਦੀ ਪੁਰਾਣੀ ਡਿਸਪੈਂਸਰੀ ਦੀ ਕੋਲ ਬਣੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚੋ ਮਿਲੀ ਹੈ, ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.