ਝਬਾਲ, 16 ਅਕਤੂਬਰ,ਹ.ਬ. : ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਦੋ ਨਿਹੰਗ ਸਿੰਘਾਂ ਵਿਚ ਹੋਈ ਮਾਮੂਲੀ  ਤਕਰਾਰ ਦੇ ਚੱਲਦੇ ਇਕ ਨਿਹੰਗ ਸਿੰਘ ਵਲੋਂ ਹਮਲਾ ਕਰਕੇ  ਆਪਣੇ ਸਾਥੀ ਨਿਹੰਗ ਸਿੰਘ ਮਨਮੋਹਨ ਸਿੰਘ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।  ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਦੇ ਐੱਸਐੱਚਓ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੇ ਦਿੱਤਾ ਅਤੇ ਦੋਸ਼ੀ ਖਿਲਾਫ ਥਾਣਾ ਝਬਾਲ ਵਿਚ ਮਾਮਲਾ ਦਰਜ ਕਰ ਲਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਇਹ ਦੋਵੇਂ ਨਿਹੰਗ ਸਿੰਘ ਪਿਛਲੇ 20 ਸਾਲਾਂ ਤੋ ਇਕੱਠੇ ਹੀ ਰਹਿ ਰਹੇ ਸਨ ਅਤੇ ਬੀਤੀ ਰਾਤ ਦੋਵੇ ਨਿਹੰਗ ਸਿੰਘਾਂ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਨਿਹੰਗ ਸਿੰਘ ਵਲੋ ਦੂਜੇ ਨਿਹੰਗ ਸਿੰਘ ਮਨਮੋਹਨ ਸਿੰਘ ਵਾਸੀ ਮਮੋਲੀ ਜ਼ਿਲ੍ਹਾ ਗੁਰਦਾਸਪੁਰ ਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਦੀ ਪੁਲਸ ਪਾਰਟੀ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ। ਪੁਲੀਸ ਨੇ ਪਰਿਵਾਰਕ ਮੈਬਰਾਂ ਦੇ ਬਿਆਨਾਂ 'ਤੇ ਪਰਚਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਮੈਡੀਕਲ ਰਿਪੋਰਟ ਆਉਣ ਤੋ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.