ਪ੍ਰਿੰਸਟਨ, 16 ਅਕਤੂਬਰ, ਹ.ਬ. : ਮਹਿਲਾ ਪ੍ਰੋਫੈਸਰਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਦੇਣ ਦੇ ਖੁਲਾਸੇ ਤੋ ਬਾਅਦ ਪ੍ਰਿੰਸਟਨ ਯੂਨੀਵਰਸਿਟੀ ਉਨ੍ਹਾਂ ਬਕਾਇਆ ਦੇਣ ਦੇ  ਲਈ ਤਿਆਰ ਹੋ ਗਈ ਹੈ। ਯੂਨੀਵਰਸਿਟੀ ਦੇ ਇਸ ਤਰ੍ਹਾਂ ਦੇ ਭੇਦਭਾਵ ਦਾ ਵਿਵਹਾਰ ਅਮਰੀਕੀ ਕਿਰਤ ਵਿਭਾਗ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਹੁਣ ਮਹਿਲਾ ਪ੍ਰਫੈਸਰਾਂ ਨੂੰ 9 ਕਰੋੜ ਰੁਪਏ ਦੇਵੇਗੀ। ਜਾਂਚ ਵਿਚ ਦੇਖਿਆ ਗਿਆ ਕਿ ਯੁਨਵਰਸਿਟੀ ਨੇ 106 ਮਹਿਲਾ ਪ੍ਰੋਫੈਸਰਾਂ ਨੂੰ 2012-14 ਦੇ ਵਿਚ ਮਰਦ ਪ੍ਰੋਫੈਸਰਾਂ ਦੀ ਤੁਲਨਾ ਵਿਚ ਘੱਟ ਤਨਖਾਹ ਦਿੱਤੀ ਸੀ। ਹਾਲਾਂਕਿ ਸ਼ੁਰੂ ਵਿਚ ਯੂਨੀਵਰਸਿਟੀ ਪ੍ਰਬੰਧਨ ਨੇ ਅਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਫੇਰ ਮੁਕੱਦਮੇਬਾਜ਼ੀ ਦੇ ਡਰ ਕਾਰਨ ਉਹ ਅਧਿਕਾਰੀਆਂ ਦੇ ਸਾਹਮਣੇ ਸਮਝੌਤਾ ਕਰਨ ਦੇ ਲਈ ਤਿਆਰ ਹੋ ਗਈ। ਇਸ ਸਮਝੌਤੇ ਦੇ ਤਹਿਤ ਫਿਲਹਾਲ ਮਹਿਲਾ ਪ੍ਰੋਫੈਸਰਾਂ ਨੂੰ ਬਕਾਇਆ ਦੇ ਰੂਪ ਵਿਚ 6.80 ਕਰੋੜ ਰੁਪਏ ਅਤੇ ਕਰੀਬ ਦੋ ਕਰੋੜ ਰੁਪਏ ਭਵਿੱਖ ਵਿਚ ਸੈਲਰੀ ਦੇ ਨਾਲ ਦਿੱਤੇ ਜਾਣਗੇ। ਕਰੌਨਿਕਲ ਅਫਾ ਹਾਇਰ ਐਜੂਕੇਸ਼ਨ ਦੇ ਤਾਜ਼ਾ ੰਅਕੜਿਆਂ ਮੁਤਾਬਕ 2018 ਵਿਚ ਪ੍ਰਿੰਸਟਨ ਯੂਨੀਵਰਸਿਟੀ ਵਿਚ ਮਹਿਲਾ ਪ੍ਰੋਫੈਸਰਾਂ ਨੂੰ 1.72 ਕਰੋੜ ਰੁਪਏ ਮਿਲੇ ਤਾਂ ਮਰਦਾਂ ਨੇ 1.85 ਕਰੋੜ ਕਮਾਏ ਸੀ। Îਇਹ ਲਿੰਗ ਭੇਦ ਸਾਹਮਣੇ ਆਉਣ 'ਤੇ ਯੂਨੀਵਰਿਸਟੀ ਨੇ ਭਵਿੱਖ ਵਿਚ ਬਰਾਬਰ ਤਨਖਾਹ ਦੇਣ ਦੇ ਲਈ ਕਦਮ ਚੁੱਕਣ 'ਤੇ ਸਹਿਮਤੀ ਜਤਾਈ ਹੈ। ਭਰਤੀ ਤੋਂ ਲੈ ਕੇ ਸਲਾਨਾ ਤਨਖਾਹ ਵਾਧੇ ਵਿਚ ਮਹਿਲਾਵਾਂ ਦਾ ਬਰਾਬਰ ਧਿਆਨ ਰੱਖਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.