ਲੰਡਨ, 16 ਅਕਤੂਬਰ, ਹ.ਬ. : ਨਵੀਂ ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਓ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਵਿਡ 19 ਸੰਕ੍ਰਮਣ ਦਾ ਖਤਰਾ ਘੱਟ ਹੈ ਅਤੇ ਜੇ ਉਹ ਬਿਮਾਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜਨਰਲ ਐਡਵਾਂਸ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਦੱਸਿਆ ਗਿਆ ਕਿ ਓ ਬਲੱਡ ਗਰੱਪ ਵਾਲੇ ਲੋਕਾਂ 'ਤੇ ਕੋਵਿਡ 19 ਸੰਕ੍ਰਮਣ ਦਾ ਖ਼ਤਰਾ ਘੱਟ ਹੈ। ਇਸ ਲਈ ਰਿਸਰਚ ਟੀਮ ਨੇ ਡੈਨਮਾਰਕ ਦੇ ਹੈਲਥ ਰਜਿਸਟਰ ਡਾਟਾ ਦੀ ਤੁਲਨਾ ਇਕ ਕੰਟਰੋਲ ਗਰੁੱਪ ਨਾਲ ਕੀਤੀ। ਇਸ ਗਰੁੱਪ ਵਿਚ 22 ਲੱਖ ਤੋਂ ਜ਼ਿਆਦਾ ਲੋਕ ਸਨ ਜਦਕਿ ਹੈਲਥ ਰਜਿਸਟਰਡ ਡਾਟਾ ਵਿਚ ਕੋਵਿਡ ਟੈਸਟ ਲਈ ਆਏ 4 ਲੱਖ 73 ਹਜ਼ਾਰ ਤੋਂ ਜ਼ਿਆਦਾ ਲੋਕ ਸਨ। ਕੋਵਿਡ ਪਾਜ਼ੇਟਿਵ ਪਾਏ ਗਏ ਲੋਕਾਂ ਵਿਚ ਉਨ੍ਹਾਂ ਨੂੰ ਬਲੱਡ ਗਰੁੱਪ ਓ ਵਾਲੇ ਲੋਕ ਘੱਟ ਮਿਲੇ ਉਥੇ ਏ, ਬੀ, ਅਤੇ ਏਬੀ ਗਰੁੱਪ ਵਾਲੇ ਜ਼ਿਆਦਾ ਲੋਕ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.