ਮੁੰਬਈ, 16 ਅਕਤੂਬਰ, ਹ.ਬ. : ਫਿਲਮੀ ਹੀਰੋ ਵਿਵੇਕ ਓਬਰਾਏ ਦੇ ਮੁੰਬਈ  ਵਿਚ ਜੁਹੂ ਸਥਿਤ ਘਰ 'ਤੇ ਬੰਗਲੌਰ ਪੁਲਿਸ ਨੇ ਛਾਪੇਮਾਰੀ ਕੀਤੀ। ਦੁਪਹਿਰ ਇੱਕ ਵਜੇ ਬੰਗਲੌਰ ਪੁਲਿਸ ਦੇ ਦੋ ਇੰਸਪੈਕਟਰ ਅਭਿਨੇਤਾ ਦੇ ਘਰ ਪਹੁੰਚੇ ਅਤੇ ਉਨ੍ਹਾ ਦੀ ਪਤਨੀ ਕੋਲੋਂ ਪੁਛਗਿੱਛ  ਕੀਤੀ। ਪੁਲਿਸ ਸੈਂਡਲਵੁਡ ਡਰੱਗ ਰੈਕੇਟ ਕੇਸ ਵਿਚ ਐਕਟਰ ਦੇ ਸਾਲੇ ਅਦਿਤਿਆ ਅਲਵਾ ਦੀ ਭਾਲ ਕਰ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਭਰਾ ਨੂੰ ਫਰਾਰ ਕਰਾਉਣ ਵਿਚ ਵਿਵੇਕ ਦੀ ਪਤਨੀ ਨੇ ਮਦਦ ਕੀਤੀ ਹੈ। ਆਦਿਤਿਆ ਕਰੀਬ ਇੱਕ ਮਹੀਨੇ ਤੋਂ ਫਰਾਰ ਹੈ। ਆਦਿਤਿਆ ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਪੁੱਤਰ ਹਨ। ਉਨ੍ਹਾਂ 'ਤੇ ਕੰਨੜ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਕਥਿਤ ਤੌਰ 'ਤੇ ਡਰੱਗਜ਼ ਸਪਲਾਈ ਕਰਨ ਦਾ ਦੋਸ਼ ਹੈ। ਇਸ ਕੇਸ ਵਿਚ ਕਰਾਈਮ ਬਰਾਂਚ ਦੀ ਟੀਮ ਕੰਨੜ ਅਭਿਨੇਤਰੀ ਰਾਗਿਨੀ ਸਣੇ 10 ਤੋਂ ਜ਼ਿਅਦਾ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.