ਗ੍ਰੀਨਵਿਲ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ 'ਚ ਨਵੰਬਰ ਮਹੀਨੇ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਮੈਦਾਨ ਵਿੱਚ ਉਤਰੇ ਡੋਨਾਲਡ ਟਰੰਪ ਤੇ ਜੋ ਬਿਡੇਨ ਜਿੱਥੇ ਇੱਕ-ਦੂਜੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ, ਉੱਥੇ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਤਰ•ਾਂ-ਤਰ•ਾਂ ਦੇ ਵਾਅਦੇ ਵੀ ਕਰ ਰਹੇ ਹਨ। ਇਸੇ ਤਰ•ਾਂ ਹੁਣ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤੇ ਤਾਂ ਟਰੰਪ ਪ੍ਰਸ਼ਾਸਨ ਵੱਲੋਂ ਮੁਸਲਿਮਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਰੱਦ ਕਰ ਦੇਣਗੇ।
ਬਿਡੇਨ ਨੇ ਆਪਣੇ ਪ੍ਰਸ਼ਾਸਨ 'ਚ ਹਰ ਸਮਾਜਿਕ ਤੇ ਸਿਆਸੀ ਪਹਿਲੂ 'ਚ ਮੁਸਲਿਮ ਅਮਰੀਕੀਆਂ ਨੂੰ ਸ਼ਾਮਲ ਕਰਨ ਦਾ ਭਰੋਸਾ ਵੀ ਦਿੱਤਾ। ਨਾਗਰਿਕ ਅਧਿਕਾਰ ਸੰਗਠਨ ਮੁਸਲਿਮ ਐਡਵੋਕੇਟਸ ਨੂੰ ਇੱਕ ਵੀਡੀਓ ਸੁਨੇਹੇ ਵਿੱਚ ਬਿਡੇਨ ਨੇ ਅਮਰੀਕਾ 'ਚ ਨਸਲੀ ਅਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਕਾਨੂੰਨ ਬਣਾਉਣ ਵਾਲਿਆਂ ਨੂੰ ਅੱਗੇ ਵਧਾਉਣ ਦਾ ਵੀ ਵਾਅਦਾ ਕੀਤਾ। ਉਨ•ਾਂ ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿੱਚ ਉਹ ਉਨ•ਾਂ ਦੇ ਯੋਗਦਾਨ ਦਾ ਸਤਿਕਾਰ ਕਰਨਗੇ ਅਤੇ ਉਨ•ਾਂ ਦੇ ਵਿਚਾਰਾਂ ਰਾਹੀਂ ਸਮਾਜ 'ਚੋਂ ਨਫ਼ਰਤ ਦੇ ਜ਼ਹਿਰ ਨੂੰ ਬਾਹਰ ਕੱਢਣ ਦਾ ਕੰਮ ਕਰਨਗੇ। ਬਿਡੇਨ ਨੇ ਕਿਹਾ ਕਿ ਉਨ•ਾਂ ਦਾ ਪ੍ਰਸ਼ਾਸਨ ਅਮਰੀਕਾ ਦੀ ਤਰ•ਾਂ ਦਿਖਾਈ ਦੇਵੇਗਾ, ਜਿਸ ਵਿੱਚ ਮੁਸਲਿਮ ਅਮਰੀਕੀ ਹਰ ਪੱਧਰ 'ਤੇ ਸੇਵਾ ਕਰਨਗੇ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.