ਮੁੰਬਈ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੇ ਚੱਕਰਵਰਤੀ ਮੁਸ਼ਕਲਾਂ ਵਿੱਚ ਘਿਰ ਗਏ ਹਨ। ਉਨ•ਾਂ ਵਿਰੁੱਧ ਮੁੰਬਈ ਦੇ ਓਸ਼ਿਆਰਾ ਪੁਲਿਸ ਥਾਣੇ ਵਿੱਚ ਬਲਾਤਕਾਰ ਕਰਨ ਤੇ ਗਰਭਪਾਤ ਕਰਾਉਣ ਦਾ ਕੇਸ ਦਰਜ ਹੋਇਆ ਹੈ। ਇਸ ਮਾਮਲੇ ਵਿੱਚ ਮਿਥੁਨ ਚੱਕਰਵਰਤੀ ਦੀ ਪਤਨੀ ਯੋਗਿਤਾ ਬਾਲੀ 'ਤੇ ਵੀ ਦੋਸ਼ ਲਾਏ ਗਏ ਹਨ। ਇਹ ਦੋਸ਼ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲੀ ਇੱਕ ਅਦਾਕਾਰਾ ਤੇ ਮਾਡਲ ਨੇ ਲਾਇਆ ਹੈ। ਸੂਤਰਾਂ ਮੁਤਾਬਕ ਪੀੜਤ ਨੇ ਆਪਣੀ ਐਫ਼ਆਈਆਰ ਰਾਹੀਂ ਦੱਸਿਆ ਹੈ ਕਿ ਉਹ ਅਤੇ ਮਹਾਅਕਸ਼ੇ ਸਾਲ 2015 ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਮਹਾਅਕਸ਼ੇ ਨੇ ਵਿਆਹ ਦਾ ਵਾਅਦਾ ਕਰਕੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। ਐਫਆਈਆਰ 'ਚ ਦੋਸ਼ ਲਾਇਆ ਗਿਆ ਹੈ ਕਿ ਸਾਲ 2015 ਵਿੱਚ ਮਹਾਅਕਸ਼ੇ ਨੇ ਪੀੜਤ ਨੂੰ ਆਪਣੇ ਘਰ ਸੱਦਿਆ ਅਤੇ ਉਸ ਨੂੰ ਸੌਫ਼ਟ ਡਰਿੰਕ ਵਿੱਚ ਨਸ਼ੀਲੀ ਦਵਾਈ ਪਿਲਾ ਦਿੱਤੀ ਸੀ। ਇਸੇ ਦੌਰਾਨ ਮਹਾਅਕਸ਼ੈ ਨੇ ਪੀੜਤਾ ਦੀ ਸਹਿਮਤੀ ਤੋਂ ਬਿਨਾ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਬਾਅਦ 'ਚ ਵਿਆਹ ਕਰਾਉਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਮਹਾਅਕਸ਼ੇ ਚੱਕਰਵਰੀ ਉਰਫ਼ ਮੇਮੋ ਨੇ ਪੀੜਤਾ ਨਾਲ ਲਗਾਤਾਰ 4 ਸਾਲ ਸਰੀਰਕ ਸਬੰਧੀ ਬਣਾਏ। ਇਸੇ ਦੌਰਾਨ ਉਹ ਗਰਭਵਤੀ ਹੋ ਗਈ। ਦੋਸ਼ ਲਾਇਆ ਗਿਆ ਹੈ ਕਿ ਫਿਰ ਉਸ 'ਤੇ ਗਰਭਪਾਤ ਕਰਾਉਣ ਲਈ ਦਬਾਅ ਬਣਾਇਆ ਗਿਆ। ਜਦੋਂ ਉਹ ਨਹੀਂ ਮੰਨੀ ਤਾਂ ਉਸ ਨੂੰ ਜਬਰਦਸਤੀ ਦਵਾਈਆਂ ਦੇ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ।
ਪੀੜਤਾ ਨੇ ਹੁਣ ਮਹਾਅਕਸ਼ੇ ਦੀ ਮਾਂ ਅਤੇ ਮਿਥੁਨ ਚੱਕਰਵਰਤੀ ਦੀ ਪਤਨੀ ਯੋਗਿਤਾ ਬਾਲੀ 'ਤੇ ਸ਼ਿਕਾਇਤ ਤੋਂ ਬਾਅਦ ਧਮਕਾਉਣ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਦਬਾਅ ਬਣਾਉਣ ਦਾ ਦੋਸ਼ ਲਾਇਆ ਹੈ।
ਇਸ ਸਬੰਧੀ ਓਸ਼ਿਆਰਾ ਪੁਲਿਸ ਥਾਣੇ ਦੇ ਸੀਨਅਰ ਅਧਿਕਾਰੀ ਦਇਆਨੰਦ ਬਾਂਗਰ ਨੇ ਕਿਹਾ ਕਿ ਉਨ•ਾਂ ਨੇ ਮਹਾਂਅਕਸ਼ੇ ਤੇ ਉਸ ਦੀ ਮਾਤਾ ਯੋਗਿਤਾ ਬਾਲੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਮਾਮਲੇ ਨੂੰ ਲੈ ਕੇ ਪੀੜਤਾ ਨੇ ਦਿੱਲੀ ਦੀ ਇੱਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਮਗਰੋਂ ਅਦਾਲਤ ਦੇ ਹੁਕਮ 'ਤੇ ਇਹ ਕੇਸ ਦਰਜ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.