ਨਵੀਂ ਦਿੱਲੀ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ-ਚੀਨ ਸਰਹੱਦੀ ਵਿਵਾਦ ਵਿਚਕਾਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲੱਦਾਖ 'ਚ ਐਲਏਸੀ 'ਤੇ ਹਥਿਆਰਾਂ ਸਣੇ ਚੀਨੀ ਫੌਜ ਦੀ ਵੱਡੀ ਗਿਣਤੀ 'ਚ ਮੌਜੂਦਗੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ•ਾਂ ਇਸ ਨੂੰ ਭਾਰਤ ਦੀ ਸੁਰੱਖਿਆ ਲਈ ਗੰਭੀਰ ਚੁਣੌਤੀ ਕਰਾਰ ਦਿੱਤਾ ਹੈ। ਏਸ਼ੀਆ ਸੋਸਾਇਟੀ ਵੱਲੋਂ ਕਰਵਾਏ ਇਕ ਡਿਜੀਟਲ ਪ੍ਰੋਗਰਾਮ 'ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਲੱਦਾਖ 'ਚ ਐਲਏਸੀ 'ਤੇ  ਹਥਿਆਰਾਂ ਨਾਲ ਵੱਡੀ ਗਿਣਤੀ 'ਚ ਚੀਨੀ ਫੌਜ ਤਾਇਨਾਤ ਹੈ, ਜੋ ਸੁਰੱਖਿਆ ਦੇ ਲਿਹਾਜ਼ ਨਾਲ ਭਾਰਤ ਲਈ ਗੰਭੀਰ ਚੁਣੌਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਦੋਵਾਂ ਦੇਸ਼ਾਂ ਵਿਚਾਲੇ 1993 ਤੋਂ ਲੈ ਕੇ ਕਈ ਸਮਝੌਤੇ ਹੋਏ ਹਨ, ਜਿਨ•ਾਂ ਨੇ ਉਸ ਸ਼ਾਂਤੀ ਤੇ ਅਮਨ ਚੈਨ ਦੀ ਰੂਪਰੇਖਾ ਤਿਆਰ ਕੀਤੀ। ਜੈਸ਼ੰਕਰ ਨੇ ਕਿਹਾ ਕਿ ਇਸ ਸਾਲ ਪਿਛਲੇ 30 ਸਾਲਾਂ 'ਚ ਹੋਏ ਸਮਝੌਤੇ ਦਾ ਸਨਮਾਨ ਨਹੀਂ ਹੋ ਰਿਹਾ। ਸਰਹੱਦ 'ਤੇ ਵੱਡੀ ਗਿਣਤੀ 'ਚ ਚੀਨੀ ਫੌਜ ਦਾ ਇਕੱਠਾ ਹੋਣਾ ਸਾਫ ਤੌਰ 'ਤੇ ਇਨ•ਾਂ ਸਾਰੇ ਸਮਝੌਤਿਆਂ ਦੇ ਖਿਲਾਫ ਹੈ। ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.