ਔਟਾਵਾ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਚੀਨ ਵਿੱਚ ਮਨੁੱਖੀ ਅਧਿਕਾਰਾਂ ਲਈ ਹਮੇਸ਼ਾ ਖੜ•ੀ ਰਹੇਗੀ। ਉਨ•ਾਂ ਦਾ ਇਹ ਬਿਆਨ ਕੈਨੇਡਾ 'ਚ ਚੀਨ ਦੇ ਰਾਜਦੂਤ ਵੱਲੋਂ ਹਾਂਗਕਾਂਗ ਦੇ ਵਾਸੀਆਂ ਨੂੰ ਪਨਾਹ ਦੇਣ ਵਿਰੁੱਧ ਚੇਤਾਵਨੀ ਦਿੱਤੇ ਜਾਣ ਮਗਰੋਂ ਸਾਹਮਣੇ ਆਇਆ ਹੈ। ਕੈਨੇਡਾ 'ਚ ਚੀਨ ਦੇ ਰਾਜਦੂਤ ਕਾਂਗ ਪਾਈਵੁ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਹਾਂਗਕਾਂਗ 'ਚ 3 ਲੱਖ ਕੈਨੇਡੀਅਨ ਨਾਗਰਿਕਾਂ ਦੀ ਦੇਖਭਾਲ ਅਤੇ ਕੈਨੇਡੀਅਨ ਕੰਪਨੀਆਂ ਦਾ ਵਪਾਰ ਚਲਦਾ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਚੀਨ ਦੇ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਮਨੁੱਖੀ ਅਧਿਕਾਰਾਂ ਲਈ ਜ਼ੋਰ-ਸ਼ੋਰ ਅਤੇ ਸਪੱਸ਼ਟ ਰੂਪ 'ਚ ਖੜ•ੇ ਹੋਣਗੇ। ਭਾਵੇਂ ਉਹ ਉਈਗਰਾਂ ਦੁਆਰਾ ਸਾਹਮਣਾ ਕੀਤੇ ਜਾਣ ਵਾਲੀ ਸਥਿਤੀ ਜਾਂ ਹਾਂਗਕਾਂਗ 'ਚ ਗੰਭੀਰ ਸਥਿਤੀ ਜਾਂ ਫਿਰ ਚੀਨ ਨੂੰ ਆਪਣੀ ਜਬਰਦਸਤ ਕੂਟਨੀਤੀ ਲਈ ਬੁਲਾ ਰਿਹਾ ਹੋਵੇ। ਕੈਨੇਡਾ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਖੜ•ਾ ਰਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.