ਕੋਰੋਨਾ ਨੂੰ ਲੈ ਕੇ ਟਰੰਪ ਦਾ ਚਿਨਫਿੰਗ 'ਤੇ ਹਮਲਾ

ਵਾਸ਼ਿੰਗਟਨ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ 'ਤੇ ਹਮਲਾ ਕਰਦੇ ਰਹਿੰਦੇ ਹਨ। ਟਰੰਪ ਨੇ ਕੋਰੋਨਾ ਨੂੰ ਚੀਨੀ ਵਾਇਰਸ ਵੀ ਕਿਹਾ ਹੈ। ਇੱਥੋਂ ਤੱਕ ਕਿ ਉਨ•ਾਂ ਨੇ ਪਹਿਲਾਂ ਦਾਅਵਾ ਵੀ ਕੀਤਾ ਸੀ ਕਿ ਚੀਨ ਦੀ ਵੁਹਾਨ ਲੈਬ ਤੋਂ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਫੈਲਿਆ ਹੈ। ਚੀਨ ਵਿਰੁੱਧ ਅਕਸਰ ਹਮਲਾਵਰ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਨੂੰ ਲੈ ਕੇ ਇੱਕ ਵਾਰ ਫਿਰ ਉਸ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਹੈ ਕਿ ਚੀਨ ਨੇ ਜੋ ਕੀਤਾ ਹੈ, ਉਸ ਨੂੰ ਅਮਰੀਕਾ ਕਦੇ ਨਹੀਂ ਭੁੱਲੇਗਾ। ਰਾਸ਼ਟਰਪਤੀ ਚੋਣਾਂ ਲਈ ਇੱਕ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਚੀਨ ਵਿੱਚ ਕੋਰੋਨਾ ਨੂੰ ਲੈ ਕੇ ਕੀ ਹੋ ਰਿਹਾ ਹੈ, ਕਿਸੇ ਨੇ ਕਦੇ ਨਹੀਂ ਦੇਖਿਆ ਹੈ, ਕਿਸੇ ਨੇ ਵੀ ਕਦੇ ਨਹੀਂ ਸੋਚਿਆ ਸੀ ਕਿ ਇਹ ਸੰਭਵ ਹੈ। ਉਨ•ਾਂ ਕਿਹਾ ਕਿ ਅਮਰੀਕਾ ਕੋਰੋਨਾ ਤੋਂ ਉਭਰ ਰਿਹਾ ਹੈ, ਪਰ 2.2 ਲੱਖ ਲੋਕਾਂ ਦੀ ਜਾਨ ਗਵਾਉਣ ਬਾਅਦ। ਦੇਸ਼ 'ਚ ਕੋਰੋਨਾ ਤੋਂ ਪਹਿਲਾਂ ਵੱਡੀ ਅਰਥਵਿਵਸਥਾ ਸੀ, ਜੋ ਹੁਣ ਡਾਵਾਂਡੋਲ ਹੋਣ ਕੰਢੇ ਹੈ। ਰਾਸ਼ਟਰਪਤੀ ਡੋਨਾਡਲ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਚੀਨਦੀ ਉਸ ਨਬਜ਼ 'ਤੇ ਹਮਲਾ ਕਰ ਰਿਹਾ ਹੈ, ਜਿੱਥੇ ਹੁਣ ਤੱਕ ਨਹੀਂ ਕੀਤਾ ਸੀ। ਉੱਤਰ ਕੈਰੋਲਿਨਾ ਵਿੱਚ ਆਯੋਜਤ ਇੱਕ ਚੋਣ ਰੈਲੀ 'ਚ ਟਰੰਪ ਨੇ ਕਿਹਾ ਕਿ ਅਸੀਂ ਬੇਰੋਜ਼ਗਾਰੀ ਦੇ ਖੇਤਰ 'ਤੇ ਨਿਸ਼ਾਨਾ ਸਾਧਿਆ ਹੈ। ਉਨ•ਾਂ ਕਿਹਾ ਕਿ ਉਹ ਚੀਨ ਨੂੰ ਉਸ ਪੱਧਰ 'ਤੇ ਮਾਤ ਦੇ ਰਹੇ ਹਨ, ਜਿੱਥੇ ਪਹਿਲਾਂ ਕਦੇ ਨਹੀਂ ਦਿੱਤੀ ਸੀ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.