ਚੰਡੀਗੜ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ ਪੁਲਿਸ ਨੇ ਸੈਕਟਰ-45 ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਸੈਕਟਰ 34 ਥਾਣੇ ਦੇ ਐਸਐਚਓ ਬਲਦੇਵ ਕੁਮਾਰ ਦੀ ਨਿਗਰਾਨੀ ਹੇਠ ਸੈਕਟਰ 45 ਦੀ ਪੁਲੀਸ ਚੌਂਕੀ ਦੇ ਇੰਚਾਰਜ ਓਮ ਪ੍ਰਕਾਸ਼ ਦੀ ਟੀਮ ਨੇ ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਸੈਕਟਰ 45 ਦੇ ਸਹਿਜ ਸਫਾਈ ਕੇਂਦਰ ਨੇੜਿਓਂ ਗ੍ਰਿਫਤਾਰ ਕੀਤਾ। ਫੜੇ ਗਏ ਮੁਲਜ਼ਮ ਦੀ ਪਛਾਣ ਪ੍ਰਵੀਨ ਕੁਮਾਰ (31), ਨਿਵਾਸੀ ਜ਼ਿਲ•ਾ ਰੋਹਤਕ ਹਰਿਆਣਾ ਵਜੋਂ ਹੋਈ। ਮੁਲਜ਼ਮ ਕੋਲੋਂ ਇੱਕ ਦੇਸੀ ਪਿਸਤੌਲ, 5 ਜ਼ਿੰਦਾ ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਸ 'ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, ਬਰਾਮਦ ਕੀਤਾ ਹੈ। ਪੁਲਿਸ  ਵਲੋਂ ਕੀਤੀ ਗਈ ਮੁਢਲੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਆਪਣੇ ਸਾਥੀ ਗੈਂਗਸਟਰ ਮੌਂਟੀ ਸ਼ਾਹ ਨੂੰ ਮਿਲਣ ਲਈ ਚੰਡੀਗੜ• ਆਇਆ ਸੀ। ਪੁਲਿਸ ਨੇ ਮੁਲਜ਼ਮ ਵਿਰੁੱਧ ਸੈਕਟਰ-34 ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਵਿਰੁੱਧ ਪਹਿਲਾਂ ਵੀ ਗੁੰਡਾਗਰਦੀ ਦੇ ਮਾਮਲੇ ਦਰਜ ਹਨ। ਉਸ ਵਿਰੁੱਧ ਹਰਿਆਣਾ ਵਿੱਚ ਕੁੱਲ 7 ਅਤੇ ਪੰਜਾਬ ਵਿੱਚ 2 ਕੇਸ ਦਰਜ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.