ਵਾਸ਼ਿੰਗਟਨ, 18 ਅਕਤੂਬਰ, ਹ.ਬ. : ਯੂਰਪ ਦੇ ਦੇਸ਼ਾਂ ਵਿਚ ਤੇਜ਼ੀ ਨਾਲ ਫੈਲਦੇ ਕੋਰੋਨਾ ਵਾਇਰਸ ਦੇ ਚਲਦਿਆਂ ਸ਼ਨਿੱਚਵਾਰ ਨੂੰ ਦੁਨੀਆ ਭਰ ਵਿਚ ਰਿਕਾਰਡ ਚਾਰ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ। ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲੀ ਵਾਰ ਇੱਕ ਦਿਨ ਵਿਚ ਐਨੀ ਵੱਡੀ ਗਿਣਤੀ ਵਿਚ ਨਵੇਂ ਮਾਮਲੇ ਮਿਲੇ ਹਨ। ਯੂਰਪ ਦੇ ਕਈ ਦੇਸ਼ਾਂ ਵਿਚ ਮੁੜ ਤੋਂ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਯੂਰਪ ਦੇ ਦੇਸ਼ਾਂ ਨੇ ਮਹਾਮਾਰੀ ਦੀ ਪਹਿਲੀ ਲਹਿਰ ਨੂੰ ਸਫਲਤਾ ਪੂਰਵਕ ਕੰਟਰੋਲ ਕਰ ਲਿਆ ਸੀ, ਲੇਕਿਨ ਇੱਕ ਵਾਰ ਫੇਰ ਯੂਰਪ ਕੋਰੋਨਾ ਦਾ ਕੇਂਦਰ ਬਣਨ ਲੱਗਾ ਹੈ।
ਪਿਛਲੇ ਇੱਕ ਹਫਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਰੋਜ਼ਾਨਾ ਯੂਰਪ ਵਿਚ ਔਸਤਨ 1.40 ਲੱਖ ਤੋਂ  ਜ਼ਿਆਦਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇੱਕ ਦਿਨ ਵਿਚ ਐਨੇ ਨਵੇਂ ਕੇਸ ਤਾਂ ਭਾਰਤ, ਬਰਾਜ਼ੀਲ ਅਤੇ ਅਮਰੀਕਾ ਨੂੰ ਮਿਲਾ ਕੇ ਵੀ ਨਹੀਂ ਮਿਲ ਰਹੇ ਹਨ। ਦੁਨੀਆ ਦੇ ਹਰ 100 ਨਵੇਂ ਮਾਮਲਿਆ ਵਿਚ 34 ਯੂਰਪ ਤੋਂ ਹਨ। ਯੂਰਪ ਵਿਚ ਹਰ ਨੌਂ ਦਿਨ ਵਿਚ 10 ਲੱਖ ਕੋਰੋਨਾ ਮਾਮਲੇ ਵਧ ਰਹੇ ਹਨ।  ਬਰਤਾਨੀਆ, ਫਰਾਂਸ, ਰੂਸ, ਨੀਦਰਲੈਂਡ ਅਤੇ ਸਪੇਨ ਵਿਚ ਪੂਰੇ ਯੂਰਪ ਦੇ ਅੱਧੇ ਤੋਂ ਜ਼ਿਆਦਾ ਮਾਮਲੇ ਮਿਲੇ ਹਨ। ਫਰਾਂਸ ਵਿਚ ਸਭ ਤੋਂ ਜ਼ਿਆਦਾ ਰੋਜ਼ਾਨਾ ਔਸਤਨ ਕਰੀਬ 20 ਹਜ਼ਾਰ ਨਵੇਂ ਕੇਸ ਮਿਲ ਰਹੇ ਹਨ।
ਫਰਾਂਸ ਤੋਂ ਬਾਅਦ ਬਰਤਾਨੀਆ, ਰੂਸ, ਸਪੇਨ ਅਤੇ Îਨੀਦਰਲੈਂਡ ਦਾ ਨੰਬਰ ਹੈ। ਯੂਰਪ ਦੇ ਕਈ ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਬਾਜ਼ਾਰ ਅਤੇ ਵਪਾਰ ਨੂੰ ਲੈ ਕੇ ਵੀ ਸਖ਼ਤ ਪਾਬੰਦੀਆਂ ਲਾਈਆਂ ਜਾਣ ਲੱਗੀਆਂ ਹਨ। ਪੋਲੈਂਡ ਵਿਚ ਪਿਛਲੇ 24 ਘੰਟੇ ਵਿਚ ਰਿਕਾਰਡ 9,622 ਮਰੀਜ਼ ਮਿਲੇ ਹਨ। ਈਰਾਨ ਵਿਚ 253 ਹੋਰ ਲੋਕਾਂ ਦੀ ਮੌਤ ਤੋ ਬਾਅਦ ਰਾਜਧਾਨੀ ਤਹਿਰਾਨ ਵਿਚ ਕਰੋਨਾ ਪਾਬਦੀਆਂ ਨੂੰ ਵਧਾ ਦਿੱਤਾ ਗਿਆ ਹੈ। ਇੰਡੋਨੇਸ਼ੀਆ ਵਿਚ 4301 ਨਵੇਂ ਮਰੀਜ਼ ਮਿਲਣ ਦੇ ਨਾਲ  84 ਲੋਕਾਂ ਦੀ ਮੌਤ ਹੋਈ ਹੈ।
ਦੂਜੇ ਪਾਸੇ ਪੋਪ ਫਰਾਂਸਿਸ ਦੇ ਨਾਲ ਵੈਟਿਕਨ ਸਥਿਤ ਉਨ੍ਹਾਂ ਦੇ ਅਧਿਕਾਰਕ ਨਿਵਾਸ ਸਥਾਨ ਵਿਚ ਰਹਿਣ ਵਾਲੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨਾਲ ਪੋਪ 'ਤੇ ਵੀ ਕੋਰੋਨਾ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਚੌਕਸੀ ਵਰਤਦੇ ਹੋਏ ਪੀੜਤ ਵਿਅਕਤੀ ਆਈਸੋਲੇਸ਼ਨ ਵਿਚ ਚਲਾ ਗਿਆ ਹੈ। ਵੈਟਿਕਨ ਦੁਆਰਾ ਜਾਰੀ ਬਿਆਨ ਵਿਚ ਪੀੜਤ ਵਿਅਕਤੀ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ। ਕਿਹਾ ਗਿਆ ਹੈ ਕਿ ਬਿਮਾਰੀ ਨਾਲ ਜੁੜੇ ਲੱਛਣ ਵੀ Àਸ ਵਿਚ ਦਿਖਾਈ ਨਹੀਂ ਦੇ ਰਹੇ ਹਨ।
 

ਹੋਰ ਖਬਰਾਂ »

ਹਮਦਰਦ ਟੀ.ਵੀ.