ਮੁਕਸਗੌਨ, 18 ਅਕਤੂਬਰ, ਹ.ਬ. : ਰਾਸ਼ਟਰਪਤੀ ਚੋਣਾਂ ਵਿਚ ਹਾਰ ਜਿੱਤ ਚਾਹੇ ਜਿਸ ਦੀ ਹੋਵੇ ਲੇਕਿਨ ਜਿੱਤ ਦੇ ਦਾਅਵੇ ਦੋਵੇਂ ਪ੍ਰਮੁੱਖ ਸਿਆਸੀ ਦਲ ਡੈਮੋਕਰੇਟਿਕ ਅਤੇ ਰਿਪਬਲਿਕਨ ਦੇ ਉਮੀਦਵਾਰ ਕਰ ਰਹੇ ਹਨ। ਅਮਰੀਕੀ ਰਾਸ਼ਟਪਰਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਇੱਕ ਚੋਣ ਰੈਲੀ ਵਿਚ ਇਹ ਦਾਵਆ ਕੀਤਾ ਕਿ ਉਹ ਇਸ ਵਾਰ ਨਹੀਂ ਬਲਕਿ ਆਉਣ ਵਾਲੇ ਸਾਲਾਂ ਵਿਚ ਵੀ ਇਸ ਅਹੁਦੇ 'ਤੇ ਬਣੇ ਰਹਿਣਗੇ। ਉਨ੍ਹਾਂ ਨੇ ਇੱਕ ਚੋਣ ਰੈਲੀ ਵਿਚ ਕਿਹਾ ਕਿ ਉਹ ਆਗਾਮੀ ਰਾਸ਼ਟਰਪਤੀ ਚੋਣ ਵਿਚ ਨਾ ਸਿਰਫ ਜਿੱਤਣ ਦੀ ਉਮੀਦ ਕਰਦੇ ਹਨ ਬਲਕਿ ਉਹ ਭਵਿੱਖ ਵਿਚ ਅਪਣੇ ਅਹੁਦੇ 'ਤੇ ਕਾਇਮ ਰਹਿਣਗੇ।
ਉਨ੍ਹਾਂ ਨੇ ਰੈਲੀ ਦੌਰਾਨ ਕਿਹਾ ਕਿ ਸਾਨੂੰ ਚੋਣਾਂ ਦੇ ਨਤੀਜਿਆਂ ਦੀ ਚਿੰਤਾ ਨਹੀਂ ਹੈ। ਅਸੀਂ ਚੋਣ ਜਿੱਤ ਰਹੇ ਹਾਂ, ਸਾਡੇ ਕੋਲ ਚੋਣ ਦੀ ਪਾਰਦਰਸ਼ਤਾ ਹੈ। ਟਰੰਪ ਨੇ ਕਿਹਾ ਕਿ ਅਸੀਂ ਸਿਰਫ ਚਾਰ ਸਾਲਾਂ ਤੱਕ ਰਾਸ਼ਟਰਪਤੀ ਨਹੀਂ ਬਲਕਿ ਅਗਲੇ ਕਈ ਸਾਲਾਂ ਤੱਕ ਇਸ 'ਤੇ ਬਣੇ ਰਹਾਂਗਾ। ਉਨ੍ਹਾਂ ਕਿਹਾ ਕਿ ਉਹ ਜਿੱਤ ਦੀ ਹੈਟ੍ਰਿਕ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਦਾ ਮਹਾਮੰਤਰ ਹੈ। ਇਹ ਜਿੱਤ ਦਾ ਇੱਕ ਨਵਾਂ ਮੰਤਰ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿਚ ਇਹ ਇੱਕ ਅਹਿਮ ਚੋਣ ਹੋਵੇਗੀ। ਇਹ ਚੋਣ ਇਤਿਹਾਸਕ ਹੋਵੇਗੀ। ਟਰੰਪ ਨੇ ਭਰੋਸਾ ਦਿਵਾਇਆ ਕਿ ਅਸੀਂ ਸੱਤਾ ਵਿਚ ਮੁੜ ਵਾਪਸ ਆ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਵਿਚ ਸਾਡਾ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਦੀ ਤੁਲਨਾ ਵਿਚ ਖ਼ਰਾ ਉਤਰਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਦੇ ਸਹਿਯੋਗ ਅਤੇ ਸਮਰਪਣ ਨਾਲ ਸਾਡਾ ਇਹ ਕਾਰਜਕਾਲ ਜ਼ਿਆਦਾਤਰ ਸਫਲ ਰਿਹਾ ਹੈ। ਨਾਗਰਿਕਾਂ ਦੀ ਉਮੀਦ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਮ ਵਿਚ ਵਿਸ਼ਵਾਸ ਰਖਦੇ ਹਨ। ਅਸੀਂ ਸੰਘਰਸ਼ ਵਿਚ ਵਿਸ਼ਵਾਸ ਕਰਦੇ ਹਨ। ਅਸੀਂ ਜਿੱਤ ਵਿਚ ਯਕੀਨ ਕਰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.