ਦੁਬਈ, 18 ਅਕਤੂਬਰ, ਹ.ਬ. : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਆਬੂਧਾਬੀ ਵਿਚ ਬਣ ਰਹੇ ਦੇਸ਼ ਦੇ ਪਹਿਲੇ ਮੰਦਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੰਦਰ ਦਾ ਨੀਂਹ ਪੱਥਰ ਪਿਛਲੇ ਸਾਲ ਅਪ੍ਰੈਲ ਵਿਚ ਰੱਖਿਆ ਗਿਆ ਸੀ ਜਦਕਿ ਨਿਰਮਾਣ ਕਾਰਜ ਦਸੰਬਰ ਵਿਚ ਸ਼ੁਰੂ ਹੋਏ ਸਨ। ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਨੇ ਮੰਦਰ ਦੇ ਟਰੱਸਟੀਆਂ ਨਾਲ ਮੁਲਾਕਾਤ ਕਰ ਕੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਯੂਏਈ ਵਿਚ ਭਾਰਤੀ ਰਾਜਦੂਤ ਪਵਨ ਕਪੂਰ ਵੀ ਹਾਜ਼ਰ ਸਨ। ਮੰਦਰ ਦੇ ਟਰੱਸਟੀ ਬ੍ਹਮਾਵਿਹਾਰੀ ਸਵਾਮੀ ਨੇ ਇਸ ਮੌਕੇ ਪ੍ਰਾਜੈਕਟ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼ੇਖ ਅਬਦੁੱਲਾ ਨੂੰ ਮੰਦਰ ਦਾ ਸੁਨਹਿਰੀ ਮੋਮੈਂਟੋ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਯੂਏਈ ਵਿਚ ਰਹਿ ਰਹੇ ਵਿਦੇਸ਼ੀ ਲੋਕਾਂ ਵਿੱਚੋਂ 30 ਫ਼ੀਸਦੀ ਭਾਰਤੀ ਭਾਈਚਾਰੇ ਦੇ ਲੋਕ ਹਨ। ਬੀਏਪੀਐਸ ਹਿੰਦੂ ਮੰਦਰ, ਆਬੂਧਾਬੀ ਨੇ ÎÂੱਕ ਬਿਆਨ ਵਿਚ ਕਿਹਾ ਕਿ ਅਲ ਅਈਨ ਵਿਚ ਹਾਲ ਹੀ ਵਿਚ ਹੋਈ ਮੁਲਾਕਾਤ ਵਿਚ ਸ਼ੇਖ ਅਬਦੁੱਲਾ ਨੇ ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੇ ਬ੍ਰਹਮਾਬਿਹਾਰੀ ਸਵਾਮੀ ਦੇ ਨਾਲ ਗੱਲਬਾਤ ਕੀਤੀ ਅਤੇ ਮੰਦਰ ਨਿਰਮਾਣ ਦੀ ਜਾਣਕਾਰੀ ਲਈ।

ਹੋਰ ਖਬਰਾਂ »

ਹਮਦਰਦ ਟੀ.ਵੀ.