ਨਵੀਂ ਦਿੱਲੀ, 18 ਅਕਤੂਬਰ, ਹ.ਬ. : ਖੋਜੀਆਂ ਮੁਤਾਬਕ ਗ਼ੈਰ-ਸਿਹਤਮੰਦ ਖਾਣਪੀਣ ਦੁਨੀਆ ਭਰ ਵਿਚ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਪਿੱਛੇ ਸਭ ਤੋਂ ਵੱਡਾ ਕਾਰਨ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਹਤ ਵਧਾਉਣ ਵਾਲੇ ਖਾਣੇ ਰਾਹੀਂ ਦੋ-ਤਿਹਾਈ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਯੂਰਪੀ ਹਾਰਟ ਜਰਨਲ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਫ਼ਾਇਤੀ ਅਤੇ ਸਿਹਤ ਵਧਾਉਣ ਵਾਲੇ ਖਾਣੇ ਦੀ ਉਪਯੋਗਤਾ ਦੱਸੀ ਗਈ ਹੈ। ਖੋਜੀਆਂ ਮੁਤਾਬਕ ਹਰ ਰੋਜ਼ ਦੇ ਖਾਣਪੀਣ ਵਿਚ 200 ਤੋਂ 300 ਗ੍ਰਾਮ ਫਲ, 290 ਤੋਂ 430 ਗ੍ਰਾਮ ਸਬਜ਼ੀਆਂ, 16 ਤੋਂ 25 ਗ੍ਰਾਮ ਬਾਦਾਮ ਅਤੇ 100 ਤੋਂ 150 ਗ੍ਰਾਮ ਸਾਬਿਤ ਅਨਾਜ ਸ਼ਾਮਲ ਹੋਣਾ ਚਾਹੀਦਾ ਹੈ। ਚੀਨ ਸਥਿਤ ਸੈਂਟਰਲ ਸਾਊਥ ਯੂਨੀਵਰਸਿਟੀ ਨਾਲ ਸਬੰਧ ਰੱਖਣ ਵਾਲੇ ਅਤੇ ਖੋਜ ਦੇ ਮੁੱਖ ਲੇਖਕ ਸ਼ਿਨਯਾਓ ਲਿਯੂ ਨੇ ਦੱਸਿਆ ਕਿ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਗੈਰ ਸਿਹਤਮੰਦ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਸੀਰਮ ਕੋਲੈਸਟ੍ਰੋਲ ਹਾਰਟ ਅਟੈਕ ਅਤੇ ਅੰਜ਼ਾਈਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਤਿੰਨ ਕਾਰਨ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.