ਮੁੰਬਈ, 18 ਅਕਤੂਬਰ, ਹ.ਬ. : ਬਿਗ ਬੌਸ ਦੇ 14ਵੇਂ ਸੀਜ਼ਨ ਨੂੰ ਹਿਟ ਬਣਾਉਣ ਦੇ ਲਈ ਇਸ ਵਾਰ ਸ਼ੋਅ ਦੇ ਅੰਦਰ ਤਿੰਨ ਪੁਰਾਣੇ ਕੰਟੈਸਟੈਂਟ ਨੂੰ ਵੀ ਲਿਆਇਆ ਗਿਆ ਹੈ। ਸਿਧਾਰਥ ਸ਼ੁਕਲਾ, ਗੌਹਰ ਖਾਨ ਅਤੇ ਹਿਨਾ ਖਾਨ ਘਰ ਵਿਚ ਸੀਨੀਅਰ ਬਣ ਕੇ ਬਾਕੀ ਮੈਂਬਰਾਂ ਦੀ ਕਾਫੀ ਕਲਾਸ ਲਾ ਰਹੇ ਹਨ। ਸ਼ੋਅ ਦੇ ਅੰਦਰ ਸਿਧਾਰਥ ਕਾਫੀ ਛਾਏ ਰਹਿੰਦੇ ਹਨ। ਹਾਲ ਹੀ ਵਿਚ ਸਿਧਾਰਥ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਲੜਕੀਆਂ ਨੂੰ ਇੰਪਰੈਸ ਕਰਨ ਦੇ ਲਈ ਅਪਣੇ ਪਿਤਾ ਦੀ ਜੇਬ ਤੋਂ ਪੈਸੇ ਚੋਰੀ ਕਰਦੇ ਸੀ। ਇੱਕ ਕਲਿਪ ਵਿਚ ਸ਼ੁਕਲਾ ਕਹਿੰਦੇ ਹਨ ਕਿ ਪਾਪਾ ਦਾ ਪਰਸ ਹਮੇਸ਼ਾ ਭਰਿਆ ਹੋਇਆ ਰੰਿਹਦਾ ਸੀ। ਉਹ ਅਪਣੇ ਪੈਸੇ ਹਮੇਸ਼ਾ ਬਹੁਤ ਸਿਸਟਮ ਨਾਲ ਰਖਦੇ ਸੀ। ਪਹਿਲਾਂ 500 ਦਾ ਫੇਰ 100, ਫੇਰ 50 ਅਤੇ ਸਾਈਡ ਵਿਚ 100 ਦੇ ਕੁਝ ਹੋਰ ਨੋਟ। ਮੈਂ ਸੋਚਿਆ ਯਾਰ ਐਨੇ ਪੈਸੇ ਹਨ ਉਨ੍ਹਾਂ ਸਮਝ ਨਹੀਂ ਆਵੇਗਾ। ਕਿਹੜੇ ਪੈਸੇ ਕਿੱਥੇ ਹਨ। ਮੈਂ ਦੋ ਤਿੰਨ ਵਾਰ ਪੈਸੇ ਕੰਢੇ ਹੋਣਗੇ ਲੇਕਿਨ ਫੇਰ ਵੀ ਫੜਿਆ ਗਿਆ। ਬਿਗ ਬੌਸ ਦਾ ਇਹ ਸੀਜ਼ਨ ਪਹਿਲੇ ਦਿਨ ਤੋਂ ਹੀ ਅਖਾੜਾ ਬਣਿਆ ਹੈ। ਮੁਕਾਬਲੇਬਾਜ਼ਾਂ ਦੇ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਰਿਹਾ ਹੈ। ਸੀਨੀਅਰ ਘਰ ਵਿਚ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਦੂਜੇ ਮੁਕਾਬਲੇਬਾਜ਼ ਉਨ੍ਹਾਂ 'ਤੇ ਹਾਵੀ ਹੋਣਾ ਚਾਹੁੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.