ਕਾਨਪੁਰ, 18 ਅਕਤੂਬਰ, ਹ.ਬ. : ਡੇਰਾਪੁਰ ਥਾਣਾ ਖੇਤਰ ਦੇ ਸਰਗਾਉਂ ਖੁਰਦ ਵਿਚ ਸਵੇਰੇ ਵਾਪਰੀ ਘਟਨਾ ਵਿਚ ਅਚਾਨਕ ਤੇਜ਼ ਧਮਾਕੇ ਦੌਰਾਨ ਦਹਿਸ਼ਤ ਫੈਲ ਗਈ। ਇੱਥੇ ਇੱਕ ਕਿਸਾਨ ਦੇ ਮਕਾਨ ਵਿਚ ਸਿੰਲਡਰ ਫਟਣ ਕਾਰਨ ਕਮਰਾ ਢਹਿ ਢੇਰੀ ਹੋ ਗਿਆ। ਅੱਗ ਦੀ ਲਪੇਟ ਵਿਚ ਆ ਕੇ ਘਰ ਦੇ 9 ਲੋਕ ਝੁਲਸ ਗਏ। ਪੁਲਿਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਬੁਝਾਉਣ ਤੋ8 ਬਾਅਦ ਝੁਲਸੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਹੈ।
ਡੇਰਾਪੁਰ ਦੇ ਸਰਗਾਉਂ ਖੁਰਦ ਪਿੰਡ ਨਿਵਾਸੀ ਕਿਸਾਨ ਜਗਦੇਵ ਦੀ ਪਤਨੀ ਸੂਰਜ ਕੁਮਾਰੀ ਸਵੇਰੇ ਗੈਸ ਚੁਲ੍ਹੇ 'ਤੇ ਰੋਟੀ ਬਣਾ ਰਹੀ ਸੀ। ਇਸ ਦੌਰਾਨ ਸਿਲਡੰਰ ਵਿਚ ਅੱਗ ਲੱਗ ਗਈ । ਤੇਜ਼ ਲਪਟਾਂ ਕਾਰਨ ਆਸ ਪਾਸ ਦੇ ਸਮਾਨ ਵਿਚ ਅੱਗ ਫੈਲ ਗਈ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹਂੀਂ ਬੁਝੀ ਧਮਾਕਾ ਐਨਾ ਤੇਜ਼ ਸੀ ਕਿ ਸਿਲੰਡਰ ਰਸੋਈ ਦੀ ਛੱਤ ਪਾੜਦਾ ਹੋਇਆ ਜ਼ਮੀਨ 'ਤੇ ਆ ਡਿੱਗਿਆ। ਇਸ ਧਮਾਕੇ ਨਾਲ ਆਸ ਪਾਸ ਦੇ ਪਿੰਡਾਂ ਵਿਚ ਦਹਿਸ਼ਤ ਫੈਲ ਗਈ।  ਅੱਗ ਦੀ ਲਪੇਟ ਵਿਚ ਆ ਕੇ ਜਗਦੇਵ , ਸੂਰਜ ਸਣੇ ਕਈ ਹੋਰ ਫੱਟੜ ਹੋ ਗਏ।  ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਰੀਆਂ ਨੇ ਅੱਗ 'ਤੇ ਕਾਬੂ ਪਾਇਆ।  ਪੁਲਿਸ ਨੇ ਸਾਰੇ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦਾ ਕਾਰਨ ਸਿਲੰਡਰ ਵਿਚ ਲੀਕੇਜ਼ ਹੋਣਾ ਦੱਸਿਆ ਜਾ ਰਿਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.