ਪੁਲਿਸ ਨੇ ਔਰਤ ਦਾ ਸਸਕਾਰ ਰੋਕ ਦੇ ਅੱਧ ਸੜੀ ਲਾਸ਼ ਲਈ ਕਬਜ਼ੇ 'ਚ
ਅੰਮ੍ਰਿਤਸਰ, 19 ਅਕਤੂਬਰ,ਹ.ਬ :  ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬੰਗਾਲੀ ਵਿਚ ਇੱਕ ਵਿਆਹੁਤਾ ਔਰਤ ਰਣਜੀਤ ਕੌਰ ਦੇ ਨੌਜਵਾਨ ਸ਼ਮਸ਼ੇਰ ਸਿੰਘ ਦੇ ਨਾਲ ਪ੍ਰੇਮ ਸਬਧਾਂ ਦੇ ਚਲਦਿਆਂ ਦੋਵਾਂ ਵਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। 3 ਬੱਚਿਆਂ ਦੀ ਮਾਂ ਦੇ ਨਾਜਾਇਜ਼ ਸਬੰਧ ਇਸ ਇਲਾਕੇ ਦੇ ਸ਼ਮਸ਼ੇਰ ਸਿੰਘ ਨਾਂ ਦੇ ਵਿਅਕਤੀ ਦੇ ਨਾਲ ਸੀ। ਇਨ੍ਹਾਂ ਨਾਜਾਇਜ਼ ਸਬੰਧਾਂ ਕਾਰਨ ਔਰਤ ਦਾ ਪਤੀ ਇਨ੍ਹਾਂ ਦੇ ਖ਼ਿਲਾਫ਼ ਸੀ। ਬੀਤੀ ਰਾਤ ਦੋਵਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਇਸ ਦੇ ਬਾਰੇ ਵਿਚ ਕੁਝ ਪਤਾ ਨਾ ਚਲੇ ਇਸ ਦੇ ਚਲਦਿਆਂ ਮੁੰਡੇ ਵਾਲਿਆਂ ਨੇ ਅਪਣੇ ਮੁੰਡੇ ਸ਼ਮਸ਼ੇਰ ਸਿੰਘ ਦਾ ਸਸਕਾਰ ਰਾਤ 11 ਵਜੇ ਕਰ ਦਿੱਤਾ ਅਤੇ ਅੱਜ ਸਵੇਰੇ ਔਰਤ ਦਾ ਸਸਕਾਰ ਕੀਤਾ ਜਾ ਰਿਹਾ ਸੀ ,  ਰਣਜੀਤ ਕੌਰ ਦਾ ਪਤੀ ਚਰਨਜੀਤ ਜੋ ਕਿ ਸ਼ਿਆਮਪੁਰਾ ਪਿੰਡ ਦਾ ਰਹਿਣ ਵਾਲਾ  ਹੈ ਨੂੰ ਇਸ ਬਾਰੇ ਵਿਚ ਪਤਾ ਚਲਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਸਸਕਾਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਚਰਨਜੀਤ ਪੁਲਿਸ ਨੂੰ ਲੈ ਕੇ ਮੌਕੇ 'ਤੇ ਪੁੱਜਿਆ ਤੇ ਸਸਕਾਰ ਰੁਕਵਾਇਆ। ਚਰਨਜੀਤ ਇਸ ਮਾਮਲੇ ਵਿਚ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਦੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਅਤੇ ਮੁੰਡੇ ਨੇ ਕਿਉਂ ਜ਼ਹਿਰ ਖਾਧੀ ਇਸ ਬਾਰੇ ਵਿਚ ਜਾਂਚ ਕੀਤੀ ਜਾਵੇਗੀ। ਫਿਲਹਾਲ  ਲਾਸ਼ ਸੜ ਚੁੱਕੀ ਹੈ। ਇਸ ਲਈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਪੂਰੇ ਇਲਾਕੇ ਵਿਚ ਦੋਹਰੇ ਹੱਤਿਆ ਕਾਂਡ ਦੀ ਚਰਚਾ ਜ਼ੋਰਾਂ 'ਤੇ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.