ਚੀਨ ਦੇ ਵਣਜ ਦੂਤਾਵਾਸ ਦੇ ਬਾਹਰ ਹੋਏ ਪ੍ਰਦਰਸ਼ਨ

ਵੈਨਕੁਵਰ, 19 ਅਕਤੂਬਰ (ਹਮਦਰਦ ਨਿਊਰ ਸਰਵਿਸ) : ਉਈਗਰ ਮੁਸਲਮਾਨਾਂ 'ਤੇ ਜ਼ੁਲਮ ਢਾਹੁਣ ਅਤੇ ਦੋ ਕੈਨੇਡੀਅਨ ਲੋਕਾਂ ਨੂੰ ਹਿਰਾਸਤ 'ਚ ਲਏ ਜਾਣ ਵਿਰੁੱਧ ਕੈਨੇਡਾ 'ਚ ਇੱਕ ਵਾਰ ਫਿਰ ਸੈਂਕੜੇ ਲੋਕ ਸੜਕਾਂ 'ਤੇ ਉਤਰ ਆਏ। ਉਨ•ਾਂ ਨੇ ਇਕਜੁਟਤਾ ਨਾਲ ਚੀਨੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਰਟ ਗੈਲਰੀ ਤੋਂ ਲੈ ਕੇ ਕੈਨੇਡਾ ਦੇ ਵੈਨਕੁਵਰ ਸਥਿਤ ਚੀਨੀ ਵਣਜ ਦੂਤਾਵਾਸ ਤੱਕ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਉਈਗਰ ਮੁਸਲਿਮ ਭਾਈਚਾਰੇ ਅਤੇ ਹੋਰ ਜਾਤੀ ਸਮੂਹਾਂ ਵਿਰੁੱਧ ਚੀਨੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਵਿਰੁੱਧ ਵੈਨਕੁਵਰ 'ਚ ਸਥਿਤ ਚੀਨੀ ਵਣਜ ਦੂਤਾਵਾਸ ਦੇ ਬਾਹਰ ਜਮ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਚੀਨ ਵਿਰੁੱਧ ਜਮ ਕੇ ਨਾਅਰੇ ਲਾਏ ਗਏ। ਪ੍ਰਦਰਸ਼ਨ ਵਿੱਚ 500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਾਰੇ ਪ੍ਰਦਰਸ਼ਨਕਾਰੀਆਂ ਨੇ ਮਾਸਕ ਪਾਇਆ ਹੋਇਆ ਸੀ ਅਤੇ ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮ ਦਾ ਵੀ ਪਾਲਣ ਕੀਤਾ ਗਿਆ।
ਇਸ ਤੋਂ ਪਹਿਲਾਂ ਵੀ ਵੈਨਕੁਵਰ 'ਚ ਤਿੱਬਤੀ ਪ੍ਰਵਾਸੀ ਅਤੇ ਭਾਰਤੀ ਮੂਲ ਦੇ ਲੋਕਾਂ ਸਣੇ ਵੱਖ-ਵੱਖ ਸੰਗਠਲਾਂ ਦੇ ਮੈਂਬਰਾਂ ਨੇ 26 ਜੁਲਾਈ ਨੂੰ ਵੈਨਕੁਵਰ ਆਰਟ ਗੈਲਰੀ 'ਚ ਚੀਨੀ ਵਣਜ ਦੂਤਾਵਾਸ ਦਫ਼ਤਰ ਦੇ ਨੇਡੇ ਚੀਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.