ਟੋਰਾਂਟੋ, 19 ਅਕਤੂਬਰ (ਹਮਦਰਦ ਨਿਊਰ ਸਰਵਿਸ) : ਟੈਨਿਸ ਕੈਨੇਡਾ ਨੇ ਕੋਵਿਡ-19 ਮਹਾਂਮਾਰੀ ਕਾਰਨ ਤਿੰਨ ਚੈਲੇਂਜਰਸ ਟੈਨਿਸ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ। ਟੈਨਿਸ ਕੈਨੇਡਾ ਨੇ ਐਲਾਨ ਕੀਤਾ ਕਿ ਅਲਬਰਟਾ ਦੇ ਕੈਲਗਰੀ ਤੇ ਕਿਊਬਿਕ ਦੇ ਡਰਮੋਨਡਵਿਲੇ ਵਿੱਚ ਹੋਣ ਵਾਲੇ ਪੁਰਸ਼ ਚੈਲੇਂਜਰ ਤੇ ਨਿਊ ਬਰੂਨਸਵਿਕ ਵਿੱਚ ਹੋਣ ਵਾਲੇ ਮਹਿਲਾ ਮੁਕਾਬਲਿਆਂ ਨੂੰ ਫਿਲਹਾਲ ਟਾਲ ਦਿੱਤਾ ਹੈ। ਕੈਲਗਰੀ ਟੂਰਨਾਮੈਂਟ ਫਰਵਰੀ ਵਿੱਚ ਜਦਕਿ ਡਰਮੋਨਡਵਿਲੇ ਅਤੇ ਨਿਊ ਬਰੂਨਸਵਿਕ ਦੇ ਮੁਕਾਬਲੇ ਮਾਰਚ ਮਹੀਨੇ ਵਿੱਚ ਹੋਣੇ ਸਨ। ਚੈਲੇਂਜਰ ਮੁਕਾਬਲਿਆਂ ਵਿੱਚ ਉਚ ਪੱਧਰ 'ਤੇ ਨਹੀਂ ਖੇਡਣ ਵਾਲੇ ਪੇਸ਼ੇਵਰ ਖਿਡਾਰੀਆਂ ਨੂੰ ਆਪਣੇ ਪ੍ਰਦਰਸ਼ਨ ਰੈਂਕਿੰਗ 'ਚ ਸੁਧਾਰ ਦਾ ਮੌਕਾ ਮਿਲਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.