ਡੱਗ ਫੋਰਡ ਸਰਕਾਰ ਨੇ ਸ਼ਰਤਾਂ ਤਹਿਤ ਡਾਂਸ ਸਟੂਡਿਓ ਖੋਲਣ ਦੀ ਦਿੱਤੀ ਮਨਜ਼ੂਰੀ

ਟੋਰਾਂਟੋ, 20 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ 'ਚ ਕੋਰੋਨਾ ਮਹਾਂਮਰੀ ਦੇ ਚਲਦਿਆਂ ਕਈ ਮਹੀਨੇ ਤੋਂ ਬੰਦ ਪਏ ਡਾਂਸ ਸਟੂਡਿਓ ਹੁਣ ਮੁੜ ਖੁੱਲ•ਣ ਜਾ ਰਹੇ ਹਨ। ਡੱਗ ਫੋਰਡ ਸਰਕਾਰ ਨੇ ਕੁਝ ਸ਼ਰਤਾਂ ਤਹਿਤ ਡਾਂਸ ਸਟੂਡਿਓ ਖੋਲ•ਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨਟਾਰੀਓ ਦੀ ਵਿਰਾਸਤ, ਖੇਡ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਲਿਜ਼ਾ ਮੈਕਲਿਓਡ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੀਐਮਓਐਚ ਅਤੇ ਸਿਹਤ ਮੰਤਰਾਲੇ ਦੀ ਸਲਾਹ ਮੁਤਾਬਕ ਡਾਂਸ ਸਟੂਡਿਓ ਮੁੜ ਖੋਲ•ਣ ਦਾ ਫ਼ੈਸਲਾ ਲਿਆ ਹੈ। 2 ਮੀਟਰ ਦੀ ਸਰੀਰਕ ਦੂਰੀ ਸਣੇ ਕੁਝ ਸ਼ਰਤਾਂ ਪੂਰੀ ਕਰਕੇ ਇਹ ਡਾਂਸ ਸਟੂਡਿਓ ਖੋਲ•ੇ ਜਾ ਸਕਣਗੇ।
ਮੈਕਲਿਓਡ ਨੇ ਸੀਟੀਵੀ ਨਿਊਜ਼ ਔਟਾਵਾ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੋਰ ਗੈਦਰਿਕ ਰੂਲਜ਼ ਤਹਿਤ ਸਟੂਡਿਓ 'ਚ ਇੱਕ ਵਾਰ 'ਚ ਸਿਰਫ਼ 10 ਲੋਕ ਹੀ ਅੰਦਰ ਜਾ ਸਕਣਗੇ। ਇਸ ਤੋਂ ਵੱਧ ਲੋਕਾਂ ਦੇ ਅੰਦਰ ਇਕੱਠੇ ਹੋਣ 'ਤੇ ਪਾਬੰਦੀ ਹੈ। ਟੋਰਾਂਟੋ, ਪੀਲ ਰੀਜਨ, ਯੌਰਕ ਰੀਜਨ ਅਤੇ ਔਟਾਵਾ ਦੇ ਕੋਵਿਡ-19 ਹੌਟ-ਸਪੌਟ ਖੇਤਰ ਵਿੱਚ ਪੈਂਦੇ ਸਟੂਡਿਓ ਨੂੰ ਪਹਿਲਾਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਸੂਬੇ 'ਚ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਡੋਰ ਫਿਟਨੈਸ ਐਕਟੀਵਿਟੀਜ਼ ਅਤੇ ਡਾਂਸ ਜਿਹੀਆਂ ਐਕਟੀਵਿਟੀਜ਼ ਦੌਰਾਨ ਮਹਾਂਮਾਰੀ ਫ਼ੈਲਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ, ਕਿਉਂਕਿ ਡਾਂਸ ਆਦਿ ਕਰਦੇ ਸਮੇਂ ਮਾਸਕ ਨਹੀਂ ਪਾਇਆ ਜਾ ਸਕਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.