ਨਵੀਂ ਦਿੱਲੀ, 21 ਅਕਤੂਬਰ, ਮਾਰਚ, ਹ.ਬ. : ਕੋਰੋਨਾ ਵਾਇਰਸ  ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਾ ਹੈ ਕਿ ਮਰੀਜ਼ਾਂ ਵਿਚ ਇਸ ਘਾਤਕ ਵਾਇਰਸ ਦੇ ਸਫਾਏ ਅਤੇ ਲੱਛਣ ਖਤਮ ਹੋਣ ਪਿੱਛੋਂ ਖੂਨ ਵਿਚ ਐਂਟੀਬਾਡੀ ਦੇ ਪੱਧਰ ਵਿਚ ਤੇਜ਼ ਗਿਰਾਵਟ ਹੁੰਦੀ ਹੈ। ਕੋਰੋਨਾ ਤੋਂ ਉਭਰਨ ਦੌਰਾਨ ਕਈ ਹਫ਼ਤਿਆਂ ਤਕ ਐਂਟੀਬਾਡੀ ਦਾ ਪੱਧਰ ਘੱਟ ਹੁੰਦਾ ਰਹਿੰਦਾ ਹੈ। ਹਾਲਾਂਕਿ ਕੋਰੋਨਾ ਲਈ ਕੋਈ ਪ੍ਰਭਾਵੀ ਅਤੇ ਮਨਜ਼ੂਰਸ਼ੁਦਾ ਇਲਾਜ ਦੀ ਘਾਟ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਦਾ ਉਨ੍ਹਾਂ ਰੋਗੀਆਂ ਦੇ ਬਲੱਡ ਪਲਾਜ਼ਮਾ ਨਾਲ ਇਲਾਜ ਕੀਤਾ ਜਾਂਦਾ ਹੈ ਜੋ ਕੋਰੋਨਾ ਤੋਂ ਠੀਕ ਹੋ ਰਹੇ ਹੁੰਦੇ ਹਨ। ਐਮਬਾਇਓ ਪੱਤ੍ਰਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਜੇਕਰ ਪਲਾਜ਼ਮਾ ਤੋਂ ਸਪੱਸ਼ਟ ਤੌਰ 'ਤੇ ਫਾਇਦਾ ਜ਼ਾਹਿਰ ਹੁੰਦਾ ਹੈ ਤਾਂ ਮਰੀਜ਼ਾਂ ਦੇ ਉਭਰਨ ਪਿੱਛੋਂ ਇਸ ਨੂੰ ਇਕੱਤਰ ਕਰਨਾ ਚਾਹੀਦਾ ਹੈ। ਹਾਲਾਂਕਿ ਕੋਰੋਨਾ ਤੋਂ ਉਭਰਦੇ ਮਰੀਜ਼ ਲੱਛਣ ਖਤਮ ਹੋਣ ਦੇ 14 ਦਿਨ ਬਾਅਦ ਤਕ ਖੂਨਦਾਨ ਨਹੀਂ ਕਰ ਸਕਦੇ। ਸਰੀਰ ਤੋਂ ਵਾਇਰਸ ਦੇ ਸਫਾਏ ਲਈ ਇਹ ਸਮਾਂ ਦਿੱਤਾ ਜਾਂਦਾ ਹੈ। ਕੈਨੇਡਾ ਦੀ ਮਾਂਟਰੀਅਲ ਯੂਨੀਵਰਸਿਟੀ ਦੇ ਖੋਜਕਰਤਾ ਐਂਡਰੇਸ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਜ਼ਾਹਰ ਹੁੰਦਾ ਹੈ ਕਿ ਪਹਿਲੇ ਕੁਝ ਹਫ਼ਤਿਆਂ ਦੌਰਾਨ ਪਲਾਜ਼ਮਾ ਵਿਚ ਵਾਇਰਸ ਨੂੰ ਬੇਅਸਰ ਕਰਨ ਦੀ ਸਮਰੱਥਾ ਕਮਜ਼ੋਰ ਪੈ ਜਾਂਦੀ ਹੈ। ਐਂਡਰੇਸ ਅਤੇ ਉਨ੍ਹਾਂ ਦੀ ਟੀਮ ਨੇ 100 ਤੋਂ ਜ਼ਿਆਦਾ ਰੋਗੀਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.