ਮੁੰਬਈ, 22 ਅਕਤੂਬਰ, ਹ.ਬ. : ਮੁੰਬਈ ਪੁਲਿਸ ਨੇ ਅਭਿਨੇਤਰੀ ਕੰਗਨਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਪੁੱਛਗਿੱਛ ਦੇ ਲਈ ਨੋਟਿਸ ਜਾਰੀ ਕੀਤਾ ਹੈ। ਬਾਂਦਰਾ ਪੁਲਿਸ ਨੇ ਨੋਟਿਸ ਜਾਰੀ ਕਰਕੇ ਦੋਵਾਂ ਨੂੰ 26 ਅਤੇ 27 ਅਕਤੂਬਰ ਨੂੰ ਪੁਛਗਿੱਛ ਦੇ ਲਈ ਬੁਲਾÎਇਆ ਹੈ। ਪਿਛਲੇ  ਦਿਨੀਂ ਕੋਰਟ ਦੇ ਆਦੇਸ਼ ਤੋਂ ਬਾਅਦ ਬਾਂਦਰਾ ਪੁਲਿਸ ਨੇ ਕੰਗਨਾ ਰਣੌਤ ਅਤੇ ਰੰਗੋਲੀ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਬਾਂਦਰਾ ਮੈਜਿਸਟ੍ਰੇਟ ਕੋਰਟ ਨੇ ਬੀਤੇ ਸ਼ਨਿੱਚਰਵਾਰ ਨੂੰ ਬਾਲੀਵੁਡ ਅਭਿਨੇਤਰੀ ਕੰਗਨਾ ਦੇ ਖ਼ਿਲਾਫ਼  ਐਫਆਈਆਰ ਕਰਨ ਦੇ ਲਈ ਆਦੇਸ਼ ਦਿੱਤਾ ਸੀ। ਕੰਗਨਾ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ, ਕਲਾਕਾਰ ਨੂੰ ਹਿੰਦੂ ਮੁਸਲਮਾਨ ਵਿਚ ਵੰਡਣ ਦੇ ਦੋਸ਼ ਲਾਏ ਗਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.