ਸਰੀ, 25 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 42ਵੀਆਂ ਵਿਧਾਨ ਸਭਾ ਚੋਣਾਂ ਵਿੱਚ ਦੂਜੀਆਂ ਪਾਰਟੀਆਂ ਨੂੰ ਪਟਕਣੀ ਦਿੰਦੇ ਐਨਡੀਪੀ ਨੇ ਬਹੁਮਤ ਹਾਸਲ ਕਰ ਲਿਆ ਹੈ, ਜਿਸ 'ਚ ਕਈ ਪੰਜਾਬੀਆਂ ਨੇ ਵੱਖ-ਵੱਖ ਹਲਕਿਆਂ ਤੋਂ ਹੂਝਾ ਫੇਰ ਜਿੱਤ ਹਾਸਲ ਕੀਤੀ। ਬਹੁਮਤ ਲਈ 44 ਸੀਟਾਂ ਚਾਹੀਦੀਆਂ ਸਨ, ਜਦਕਿ ਐਨਡੀਪੀ ਨੇ 55 ਸੀਟਾਂ 'ਤੇ ਜਿੱਤ ਦਰਜ ਕੀਤੀ। ਜਦਕਿ ਲਿਬਰਲ ਪਾਰਟੀ ਨੂੰ 29 ਅਤੇ ਗਰੀਨ ਪਾਰਟੀ ਨੂੰ 2 ਸੀਟਾਂ 'ਤੇ ਹੀ ਸਬਰ ਕਰਨਾ ਪਿਆ।
ਇਨ•ਾਂ ਚੋਣਾਂ ਵਿੱਚ ਸਰੀ-ਫਲੀਟਵੁੱਡ ਹਲਕੇ 'ਚ ਦੋ ਪੰਜਾਬੀਆਂ ਸਣੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ•ਾਂ ਵਿੱਚੋਂ ਐਨਡੀਪੀ ਦੇ ਉਮੀਦਵਾਰ ਅਤੇ ਮੌਜੂਦਾ ਐਮਐਲਏ ਜਗਰੂਪ ਬਰਾੜ ਨੇ ਜਿੱਤ ਦਰਜ ਕੀਤੀ। ਉਨ•ਾਂ ਨੇ ਲਿਬਰਲ ਪਾਰਟੀ ਦੇ ਗੈਰੀ ਥਿੰਦ ਅਤੇ ਗਰੀਨ ਪਾਰਟੀ ਦੇ ਡੀਨ ਮੈਕੀ ਨੂੰ ਤਕੜੀ ਟੱਕਰ ਦਿੱਤੀ। ਜਗਰੂਪ ਬਰਾੜ ਨੂੰ 7695 ਵੋਟਾਂ ਪਈਆਂ, ਜਦਕਿ ਉਨ•ਾਂ ਦੇ ਵਿਰੋਧੀ ਲਿਬਰਲ ਉਮੀਦਵਾਰ ਗੈਰੀ ਥਿੰਦ ਨੂੰ 4189 ਅਤੇ ਗਰੀਨ ਪਾਰਟੀ ਦੇ ਉਮੀਦਵਾਰ ਡੀਨ ਮੈਕੀ ਨੂੰ 843 ਵੋਟਾਂ 'ਤੇ ਹੀ ਸਬਰ ਕਰਨਾ ਪਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.