ਸਰੀ, 25 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਪੰਜਾਬੀ ਬਜ਼ੁਰਗ ਭਜਨ ਸੋਹਲ ਲਾਪਤਾ ਹੈ, ਜਿਸ ਦੀ ਭਾਲ ਲਈ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਨੇ ਲੋਕਾਂ ਦੀ ਮਦਦ ਮੰਗੀ ਹੈ।
ਆਰਸੀਐਮਪੀ ਮੁਤਾਬਕ ਭਜਨ ਸੋਹਲ ਨੂੰ ਆਖਰੀ ਵਾਰ 24 ਅਕਤੂਬਰ ਨੂੰ ਸਰੀ ਦੇ 71ਵੀਂ ਐਵੇਨਿਊ ਦੇ 14200 ਬਲੌਕ ਵਿੱਚ ਵੇਖਿਆ ਗਿਆ ਸੀ। ਉਸ ਤੋਂ ਬਾਅਦ ਉਨ•ਾਂ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਭਜਨ ਸੋਹਲ ਜਦੋਂ ਲਾਪਤਾ ਹੋਏ ਉਸ ਵੇਲੇ ਉਨ•ਾਂ ਨੇ ਬੈਂਗਣੀ ਰੰਗ ਦੀ ਪੱਗ ਬੰਨ•ੀ ਹੋਈ ਸੀ, ਜਦਕਿ ਸਲੇਟੀ ਰੰਗ ਦੀ ਪੈਂਟ, ਗੂੜੇ ਨੀਲੇ ਤੇ ਕਾਲੇ ਰੰਗ ਦਾ ਸਵੈਟਰ ਅਤੇ ਕਾਲੇ ਰੰਗ ਦੇ ਜੁੱਤੇ ਪਾਏ ਹੋਏ ਸਨ। ਭਜਨ ਸੋਹਲ ਦੇ ਪਰਿਵਾਰ ਮੈਂਬਰ ਅਤੇ ਪੁਲਿਸ ਉਸ ਦੀ ਸਿਹਤਯਾਬੀ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਲਾਪਤਾ ਹੋਏ ਭਜਨ ਸੋਹਲ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 604-599-0502 'ਤੇ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.