ਕਿਹਾ : ਦੋਸਤ ਵਿਰੁੱਧ ਟਿੱਪਣੀਆਂ ਕਰਨਾ ਗ਼ਲਤ

ਵਾਸ਼ਿੰਗਟਨ, 25 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਹਵਾ ਪ੍ਰਦੂਸ਼ਣ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਬਿਡੇਨ ਨੇ ਇਸ ਮਾਮਲੇ ਵਿੱਚ ਟਰੰਪ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਮਿੱਤਰ ਦੇਸ਼ ਵਿਰੁੱਧ ਅਜਿਹੀ ਟਿੱਪਣੀਆਂ ਕਰਨਾ ਗ਼ਲਤ ਹਨ। ਦੱਸ ਦੇਈਏ ਕਿ ਹਵਾ ਪ੍ਰਦੂਸ਼ਣ ਸਬੰਧੀ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ਇਕ ਗੰਦਾ ਦੇਸ਼ ਕਿਹਾ। ਟਰੰਪ ਦੇ ਇਸ ਬਿਆਨ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਲੰਮੇ ਹੱਥੀਂ ਲਿਆ ਹੈ। ਉਨ•ਾਂ ਕਿਹਾ ਕਿ ਅਸੀਂ ਆਪਣੇ ਦੋਸਤ ਭਾਰਤ ਨੂੰ ਗੰਦਾ ਕਿਵੇਂ ਕਹਿ ਸਕਦੇ ਹਾਂ। ਇਹ ਬਿਆਨ ਜਨਤਕ ਹੋਣ ਤੋਂ ਬਾਅਦ ਬਿਡੇਨ ਨੇ ਟਰੰਪ ਦੀ ਖਿਚਾਈ ਕੀਤੀ ਹੈ। ਉਨ•ਾਂ ਅੱਗੇ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਦੀ ਚੋਣ ਜਿੱਤਣੀ ਚਾਹੁੰਦਾ ਹਾਂ ਤਾਂ ਮੈਂ ਆਪਣੇ ਸਟੈਂਡ 'ਤੇ ਕਾਇਮ ਰਹਾਂਗਾ। ਮੈਂ ਭਾਰਤ ਨਾਲ ਸਬੰਧ ਨਿਭਾਵਾਂਗਾ।
ਬਿਡਨੇ ਨੇ ਕਿਹਾ ਕਿ ਅੱਤਵਾਦ, ਖੇਤਰੀ ਸਥਿਰਤਾ ਤੇ ਵਿਕਾਸ ਦੇ ਮੁੱਦੇ 'ਤੇ ਅਮਰੀਕਾ ਪੂਰੀ ਤਰ•ਾਂ ਭਾਰਤ ਦੇ ਨਾਲ ਖੜ•ਾ ਹੋਵੇਗਾ। ਉਨ•ਾਂ ਕਿਹਾ ਕਿ ਅਮਰੀਕਾ ਤੇ ਭਾਰਤ ਅੱਤਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕਰਦਾ ਹੈ। ਅੱਤਵਾਦ ਦੇ ਮੁੱਦੇ 'ਤੇ ਅਮਰੀਕਾ, ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ•ਾ ਹੈ। ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਹੱਲਾਸ਼ੇਰੀ ਦੇਣ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ। ਬਿਡੇਨ ਨੇ ਕਿਹਾ ਕਿ ਅਸੀਂ ਸੰਯੁਕਤ ਭਾਰਤ 'ਚ ਬਾਜ਼ਾਰ ਖੋਲ•ਾਂਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.