ਮੁੰਬਈ, 26 ਅਕਤੂਬਰ, ਹ.ਬ. : ਐਨਸੀਬੀ ਨੇ ਟੀਵੀ ਅਦਾਕਾਰ ਪ੍ਰੀਤਿਕਾ ਚੌਹਾਨ ਤੇ ਡਰੱਗ ਪੈਡਲਰ ਫੈਸਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਐਨਸੀਬੀ ਦੇ ਮੁੰਬਈ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ ਦੇਰ ਸ਼ਾਮ ਮਛੇਰਿਆਂ ਦੇ ਪਿੰਡ ਵਰਸੋਵਾ ਤੋਂ ਕੀਤੀ ਹੈ। ਇਨ੍ਹਾਂ ਕੋਲੋਂ 99 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨੂੰ ਵਰਸੋਵਾ ਦੇ ਰਹਿਣ ਵਾਲੇ ਦੀਪਕ ਰਾਠੌਰ ਤੋਂ ਲੈਣ ਦੀ ਗੱਲ ਸਵੀਕਾਰ ਕੀਤੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਅਜੇ ਜਾਂਚ ਚੱਲ ਰਹੀ ਹੈ। ਪ੍ਰੀਤਿਕਾ ਹਿਮਾਚਲ ਦੀ ਰਹਿਣ ਵਾਲੀ ਹੈ। ਉਹ ਸੀਆਈਡੀ ਤੇ ਸਾਵਧਾਨ ਇੰਡੀਆ ਵਰਗੇ ਸੀਰੀਅਲਾਂ ਵਿਚ ਕੰਮ ਕਰ ਚੁੱਕੀ ਹੈ। ਐਨਸੀਬੀ ਨੇ ਇਕ ਹੋਰ ਕਾਰਵਾਈ ਵਿਚ ਸ਼ਨਿਚਰਵਾਰ ਦੇਰ ਸ਼ਾਮ ਮਜਜਿਦ ਬੰਦਰ ਸਟੇਸ਼ਨ ਕੋਲੋਂ ਇਕ ਵਿਦੇਸ਼ੀ ਨਾਗਰਿਕ ਨੂੰ ਚਾਰ ਗ੍ਰਾਮ ਕੋਕੀਨ ਨਾਲ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਬਰੂਨੋ ਜੋਹਨ ਤੋਂ ਪੁੱਛਗਿੱਛ ਤੋਂ ਬਾਅਦ ਵਰਸੋਵਾ ਕੰਪੈਲਕਸ ਵਿਚ ਕੀਤੀ ਗਈ ਛਾਪੇਮੀਰੀ ਵਿਚ 1.88 ਗ੍ਰਾਮ ਐਮਡੀਐਮਏ ਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.