ਸਰੀ, 26 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਲਾਪਤਾ ਹੋਇਆ ਪੰਜਾਬੀ ਬਜ਼ੁਰਗ ਭਜਨ ਸੋਹਲ ਸਹੀ-ਸਲਾਮਤ ਮਿਲ ਗਿਆ ਹੈ। ਇਸ ਮਗਰੋਂ ਆਰਸੀਐਮਪੀ ਨੇ ਲੋਕਾਂ, ਮੀਡੀਆ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਹੈ। ਆਰਸੀਐਮਪੀ ਮੁਤਾਬਕ ਭਜਨ ਸੋਹਲ 24 ਅਕਤੂਬਰ ਨੂੰ ਦੁਪਹਿਰ 1 ਵਜੇ  ਸਰੀ ਦੇ 71ਵੀਂ ਐਵੇਨਿਊ ਦੇ 14200 ਬਲੌਕ ਵਿੱਚ ਆਖਰੀ ਵਾਰ ਦਿਸਣ ਮਗਰੋਂ ਲਾਪਤਾ ਹੋ ਗਿਆ ਸੀ। ਉਸ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਨੇ ਉਸ ਦੀ ਮੁਸ਼ਤੈਦੀ ਨਾਲ ਭਾਲ ਕੀਤੀ ਅਤੇ ਲੋਕਾਂ ਨੂੰ ਵੀ ਭਜਨ ਸੋਹਲ ਦੀ ਭਾਲ 'ਚ ਮਦਦ ਕਰਨ ਲਈ ਕਿਹਾ ਗਿਆ। ਇਸ ਮਗਰੋਂ 24 ਅਕਤੂਬਰ ਨੂੰ ਹੀ ਅੱਧੀ ਰਾਤ ਵੇਲੇ ਜਾ ਕੇ ਇਹ ਪੰਜਾਬੀ ਬਜ਼ੁਰਗ ਸਹੀ-ਸਲਾਮਤ ਮਿਲ ਗਿਆ।
ਇਸ ਤੋਂ ਪਹਿਲਾਂ ਆਰਸੀਐਮਪੀ ਨੇ ਦੱਸਿਆ ਸੀ ਕਿ ਭਜਨ ਸੋਹਲ ਜਦੋਂ ਲਾਪਤਾ ਹੋਏ ਉਸ ਵੇਲੇ ਉਨ•ਾਂ ਨੇ ਬੈਂਗਣੀ ਰੰਗ ਦੀ ਪੱਗ ਬੰਨ•ੀ ਹੋਈ ਸੀ, ਜਦਕਿ ਸਲੇਟੀ ਰੰਗ ਦੀ ਪੈਂਟ, ਗੂੜੇ ਨੀਲੇ ਤੇ ਕਾਲੇ ਰੰਗ ਦਾ ਸਵੈਟਰ ਅਤੇ ਕਾਲੇ ਰੰਗ ਦੇ ਜੁੱਤੇ ਪਾਏ ਹੋਏ ਸਨ। ਭਜਨ ਸੋਹਲ ਦੇ ਪਰਿਵਾਰਕ ਮੈਂਬਰ ਅਤੇ ਪੁਲਿਸ ਉਸ ਦੀ ਸਿਹਤਯਾਬੀ ਨੂੰ ਲੈ ਕੇ ਕਾਫ਼ੀ ਚਿੰਤਤ ਸਨ, ਪਰ ਹੁਣ ਉਨ•ਾਂ ਦੇ ਸਹੀ-ਸਲਾਮਤ ਮਿਲਣ 'ਤੇ ਬਜ਼ੁਰਗ ਦੇ ਪਰਿਵਾਰਕ ਮੈਂਬਰ ਤੇ ਪੁਲਿਸ ਪਾਰਟੀ ਕਾਫ਼ੀ ਖੁਸ਼ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.