ਹਾਲਟਨ ਪੁਲਿਸ ਨੇ ਭਾਲ ਲਈ ਮੰਗੀ ਲੋਕਾਂ ਦੀ ਮਦਦ

ਬਰੈਂਪਟਨ, 26 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਵਿੱਚ 38 ਸਾਲਾ ਜਗਪਾਰ ਫਗੂੜਾ ਲਾਪਤਾ ਹੋ ਗਿਆ ਹੈ। ਹਾਲਟਨ ਪੁਲਿਸ ਨੇ ਉਸ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਹੈ। ਹਾਲਟਨ ਪੁਲਿਸ ਨੇ ਦੱਸਿਆ ਕਿ ਜਗਪਾਰ ਫਗੂੜਾ ਨੂੰ ਆਖਰੀ ਵਾਰ ਵਰਥਿੰਗਟਨ ਐਵੇਨਿਊ ਐਂਡ ਬ੍ਰਿਸਡੇਲ ਡਰਾਈਵ ਵਿਖੇ ਵੇਖਿਆ ਗਿਆ। ਪੁਲਿਸ ਮੁਤਾਬਕ ਜਗਪਾਰ ਫਗੂੜਾ ਦੀ ਮਾਨਸਿਕ ਹਾਲਤ ਥੋੜੀ ਕਮਜ਼ੋਰ ਹੈ ਅਤੇ ਉਹ 8 ਸਾਲਾ ਬੱਚੇ ਦੀ ਤਰ•ਾਂ ਵਿਹਾਰ ਕਰਦਾ ਹੈ।
ਜਗਪਾਰ ਫਗੂੜਾ ਦੀ ਲੰਬਾਈ 5 ਫੁੱਟ 10 ਇੰਚ ਹੈ। ਉਹ ਸਿਰੋਂ ਮੋਨਾ ਹੈ ਤੇ ਉਸ ਦੇ ਵਾਲ ਕਾਫ਼ੀ ਝੜੇ ਹੋਏ ਹਨ। ਉਸ ਦਾ ਚੇਹਰਾ ਕਲੀਨ ਸ਼ੇਵ ਹੈ। ਜਦੋਂ ਜਗਪਾਰ ਲਾਪਤਾ ਹੋਇਆ, ਉਸ ਵੇਲੇ ਉਸ ਨੇ ਕਰੀਮ ਰੰਗ ਦੀ ਜਾਕਟ ਤੇ ਸਫ਼ੇਦ ਰੰਗ ਦੀ ਪੈਂਟ ਅਤੇ ਚਿੱਟੇ ਰੰਗ ਦੇ ਹੀ ਜੁੱਤੇ ਪਾਏ ਹੋਏ ਸਨ।
ਹਾਲਟਨ ਪੁਲਿਸ ਨੇ ਕਿਹਾ ਕਿ ਉਨ•ਾਂ ਨੂੰ ਸੂਚਨਾ ਮਿਲੀ ਹੈ ਕਿ ਜਗਪਾਰ ਫਗੂੜਾ ਨੂੰ ਜਾਰਜਟਾਊਨ ਵਿਖੇ ਵੇਖਿਆ ਗਿਆ ਹੈ। ਇਸ ਲਈ ਸਥਾਨਕ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਘਰਾਂ ਦੇ ਨੇੜੇ-ਤੇੜੇ ਇਸ ਵਾਰ ਜ਼ਰੂਰ ਜਾਂਚ ਕਰ ਲੈਣ। ਜੇਕਰ ਕਿਸੇ ਕੋਲ ਵੀ ਜਗਪਾਰ ਫਗੂੜਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਫੋਨ ਨੰਬਰ 905-453-3311 'ਤੇ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.