ਔਟਾਵਾ, 26 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਲਈ ਐਨਡੀਪੀ ਤੇ ਪ੍ਰੀਮੀਅਰ ਜੌਨ ਹੌਰਗਨ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਦੇ ਵਿਚਕਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨਾਲ ਮਿਲ ਕੇ ਕੰਮ ਕਰਦਿਆਂ ਅੱਗੇ ਵਧਣਾ ਚਾਹੁੰਦੇ ਹਨ। ਪੀਐਮ ਨੇ ਕਿਹਾ ਕਿ ਉਹ ਜੌਨ ਹੌਰਗਨ ਨਾਲ ਮਜ਼ਬੂਤ ਭਾਈਵਾਲੀ ਰਾਹੀਂ ਕਈ ਪ੍ਰੋਜੈਕਟ ਨੇਪਰੇ ਚਾੜਨਾ ਚਾਹੁੰਦੇ ਹਨ, ਜਿਨ•ਾਂ 'ਚ ਵੈਨਕੁਵਰ 'ਚ ਲਾਇਆ ਜਾਣ ਵਾਲਾ ਬਰੌਡਵੇਅ ਸਬਵੇਅ ਪ੍ਰੋਜੈਕਟ ਵੀ ਸ਼ਾਮਲ ਹੈ।
ਦੱਸ ਦੇਈਏ ਕਿ ਕੋਵਿਡ-19 ਮਹਾਂਮਾਰੀ ਵਿਚਕਾਰ ਬ੍ਰਿਟਿਸ਼ ਕੋਲੰਬੀਆ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜੌਨ ਹੌਰਗਨ ਦੀ ਅਗਵਾਈ ਵਾਲੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਨੇ ਬਹੁਮਤ ਹਾਸਲ ਕਰਦੇ ਹੋਏ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਨ•ਾਂ ਚੋਣਾਂ 'ਚ ਕਈ ਪੰਜਾਬੀਆਂ ਨੇ ਵੀ ਮੱਲ•ਾਂ ਮਾਰੀਆਂ ਹਨ, ਜਿਨ•ਾਂ ਵਿੱਚ ਐਨਡੀਪੀ ਦੇ ਅਮਨ ਸਿੰਘ ਵੀ ਸ਼ਾਮਲ ਹਨ। ਅਮਨ ਸਿੰਘ ਇਨ•ਾਂ ਚੋਣਾਂ 'ਚ ਜਿੱਤ ਦਰਜ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ। ਉਨ•ਾਂ ਨੇ ਆਪਣੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਜੱਸ ਜੌਹਲ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.