ਟੋਰਾਂਟੋ, 27 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਇਨਸਾਨਾਂ ਮਗਰੋਂ ਹੁਣ ਕੈਨੇਡਾ ਵਿੱਚ ਕੁੱਤਿਆਂ ਨੂੰ ਕੋਰੋਨਾ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉਨਟਾਰੀਓ ਦੇ ਨਿਆਗਰਾ ਖੇਤਰ ਵਿੱਚ ਇੱਕ ਕੁੱਤੇ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਹਾਲਾਂਕਿ ਖੋਜਕਾਰਾਂ ਦਾ ਕਹਿਣਾ ਹੈ ਕਿ ਪਾਲਤੂ ਕੁੱਤੇ ਰੱਖਣ ਵਾਲੇ ਮਾਲਕਾਂ ਨੂੰ ਇਸ ਤੋਂ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਬਹੁਤ ਘੱਟ ਕੁੱਤੇ ਇਸ ਦੀ ਲਪੇਟ 'ਚ ਆਉਂਦੇ ਹਨ ਅਤੇ ਉਹ ਬਹੁਤ ਜਲਦ ਠੀਕ ਵੀ ਹੋ ਜਾਂਦੇ ਹਨ।
ਉਨਟਾਰੀਓ ਦੇ ਨਿਆਗਰਾ ਖੇਤਰ 'ਚ ਜਿਸ ਕੁੱਤੇ ਨੂੰ ਕੋਰੋਨਾ ਹੋਇਆ, ਉਹ ਉਸ ਘਰ 'ਚ ਰਹਿ ਰਿਹਾ ਸੀ, ਜਿੱਥੇ 6 ਵਿੱਚੋਂ 4 ਲੋਕਾਂ ਨੂੰ ਕੋਰੋਨਾ ਸੀ। ਗ਼ਲਫ਼ ਯੂਨੀਵਰਸਿਟੀ ਦੇ ਉਨਟਾਰੀਓ ਵੈਟਰਨਰੀ ਕਾਲਜ 'ਚ ਇਨਫੈਕਸ਼ਨ ਕੰਟਰੋਲ ਦੇ ਮੁਖੀ ਸਕੌਟ ਵੀਸੇ ਉਸ ਅਧਿਐਨ 'ਚ ਸ਼ਾਮਲ ਸਨ, ਜਿਸ 'ਚ ਨਿਆਗਰਾ ਖੇਤਰ ਦੇ ਕੁੱਤੇ ਨੂੰ ਕੋਰੋਨਾ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ। ਉਨ•ਾਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਜਿਸ ਘਰ 'ਚ ਕਿਸੇ ਵਿਅਕਤੀ ਨੂੰ ਕੋਰੋਨਾ ਹੈ ਤਾਂ ਉਹ  ਕੁਆਰੰਟੀਨ ਹੋਣ ਦੌਰਾਨ ਆਪਣੇ ਪਾਲਤੂ ਕੁੱਤੇ ਨੂੰ ਨਾਲ ਨਾ ਰੱਖਣ।

ਹੋਰ ਖਬਰਾਂ »

ਹਮਦਰਦ ਟੀ.ਵੀ.