ਮੁੰਬਈ, 28 ਅਕਤੂਬਰ, ਹ.ਬ. :   ਟੀਵੀ ਤੇ ਫਿਲਮ ਅਦਾਕਾਰਾ ਮਾਲਵੀ ਮਲਹੋਤਰਾ 'ਤੇ ਮੁੰਬਈ ਵਿਚ ਜਾਨਲੇਵਾ ਹਮਲਾ ਹੋਇਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ ਯੋਗੇਸ਼ ਮਹੀਪਾਲ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਸੜਕ 'ਤੇ ਰੋਕਿਆ ਅਤੇ ਵਿਰੋਧ ਕਰਨ 'ਤੇ ਉਸ ਉਪਰ ਚਾਰ ਵਾਰ ਚਾਕੂ ਨਾਲ ਹਮਲਾ ਕੀਤਾ। ਫਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਮਲਾਵਰ ਨੇ ਚਾਕੂ ਉਸ ਦੇ ਚਿਹਰੇ 'ਤੇ ਮਾਰਨ ਦੀ ਕੋਸ਼ਿਸ਼ ਕੀਤੀ। ਮਾਲਵੀ ਦੇ ਤਿੰਨ ਥਾਈਂ ਸੱਟਾਂ ਲੱਗੀਆਂ ਹਨ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਲਵੀ ਕਲਰਜ਼ ਦੇ ਹਿੱਟ ਸ਼ੋਅ 'ਉਡਾਣ' ਵਿਚ ਕੰਮ ਕਰ ਚੁੱਕੀ ਹੈ। ਉਸ ਨੇ ਹਿੰਦੀ ਫਿਲਮ 'ਹੋਟਲ ਮਿਲਨ' 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਦੱਖਣੀ ਭਾਰਤੀ ਫਿਲਮਾਂ ਵਿਚ ਵੀ ਉਹ ਨਜ਼ਰ ਆਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.