ਅੱਗ ਲਾਉਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹੈ
ਨਵੀਂ ਦਿੱਲੀ, 29 ਅਕਤੂਬਰ, ਹ.ਬ. :  ਰਸ਼ੀਅਨ ਯੂਟਿਊਬਰ ਮਿਖਾਈਲ ਲਿਟਵਿਨ  ਨੇ ਅਪਣੀ ਮਰਸੀਡੀਜ਼ ਕਾਰ ਨੂੰ ਅੱਗ ਲਾ ਕੇ ਲੱਖਾਂ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਯੂ ਟਿਊਬ 'ਤੇ Îਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰੂਸੀ ਬਲਾਗਰ ਮਿਖਾਈਲ ਲਿਟਵਿਨ ਕਾਫੀ ਸਮੇਂ ਤੋਂ ਅਪਣੀ ਕਾਰ ਤੋਂ ਪ੍ਰੇਸ਼ਾਨ ਸੀ, ਉਹ ਅਪਣੀ ਲਗਜ਼ਰੀ ਕਾਰ ਨੂੰ ਖਾਲੀ ਮੈਦਾਨ ਵਿਚ ਲੈ ਗਿਆ ਅਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।  ਉਸ ਨੇ 2 ਕਰੋੜ 40 ਲੱਖ ਰੁਪਏ ਦੀ ਇਹ ਕਾਰ ਅਧਿਕਾਰਕ ਡੀਲਰਸ਼ਿਪ ਤੋਂ ਖਰੀਦੀ ਸੀ। ਯੂ ਟਿਊਬ 'ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾÎਇਰਲ ਹੋ ਰਿਹੈ।  ਕਾਰ ਖਰੀਦਣ ਦੇ ਕੁਝ ਦਿਨ ਬਾਅਦ ਹੀ ਇਹ ਖਰਾਬ ਹੋ ਗਈ।  ਕਾਰ ਨੂੰ ਪੰਜ ਵਾਰ ਠੀਕ ਕਰਾਉਣ ਲਈ ਭੇਜਿਆ ਗਿਆ। ਪਰ ਇਹ ਠੀਕ ਨਾ ਹੋ ਸਕੀ। ਪ੍ਰੇਸ਼ਾਨ ਹੋਣ ਤੋਂ ਬਾਅਦ ਜਦ ਉਨ੍ਹਾਂ ਨੇ ਡੀਲਰਸ਼ਿਪ ਨੂੰ ਕਾਲ ਕੀਤੀ ਤਾਂ ਉਨ੍ਹਾਂ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ। ਮਿਖਾਈਲ ਲਿਟਵਿਨ ਜਿਸ ਨੂੰ ਮਿਸ਼ਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵਿਰੋਧ ਦੇ ਰੂਪ ਵਿਚ ਕਾਰ ਨੂੰ ਅੱਗ ਲਾਉਣ ਦਾ ਫ਼ੈਸਲਾ ਕਰ ਲਿਆ।  ਖਾਲੀ ਮੈਦਾਨ ਵਿਚ ਕਾਰ ਨੂੰ ਲਿਜਾ ਕੇ ਉਨ੍ਹਾਂ ਨੇ ਪਹਿਲਾਂ ਕਾਰ ਦੇ ਉਪਰ ਪੈਟਰੋਲ ਛਿੜਕਿਆ ਅਤੇ ਫੇਰ ਲਾਈਟਰ ਨਾਲ ਕਾਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਮੈਂ ਕਾਫੀ ਸਮੇਂ ਤੋਂ ਸੋਚ ਰਿਹਾ ਸੀ ਕਿ ਕਾਰ ਠੀਕ ਨਾ ਹੋਣ ਤੇ ਮੈਂ ਅਪਣੀ ਕਾਰ ਦੇ ਨਾਲ ਕੀ ਕਰਾਂ। ਫੇਰ ਇਸ ਨੂੰ ਮੈਂ ਅੱਗ ਲਾਉਣ ਦਾ ਫ਼ੈਸਲਾ ਕੀਤਾ। ਹੈਰਾਨ ਕਰਨ ਵਾਲੇ ਇਸ ਵੀਡੀਓ ਨੂੰ 11 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.