ਦੁਬਈ, 29 ਅਕਤੂਬਰ, ਹ.ਬ. : ਦੁਬਈ ਵਿਚ ਸਥਿਤ ਭਾਰਤੀ ਵਣਜ ਦੂਤਘਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਰਹਿਣ ਵਾਲੇ ਪਰਵਾਸੀ ਭਾਰਤੀ ਹੁਣ ਅਪਣੇ ਪਾਸਪੋਰਟ ਵਿਚ ਦਰਜ ਕਰਾਉਣ ਦੇ ਲਈ ਸਥਾਨਕ ਪਤਾ ਦੇ ਸਕਦੇ ਹਨ। ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਅਪਣੇ ਨਿਵਾਸ ਸਥਾਨ ਵਿਚ ਉਨ੍ਹਾਂ ਦੇ ਸਥਾਨਕ ਪਤੇ ਨੂੰ ਜੋੜਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਜੋ ਮੁੱਖ ਤੌਰ 'ਤੇ ਉਨ੍ਹਾਂ ਦੇ ਲਈ ਹੈ ਜਿਨ੍ਹਾਂ ਦੇ ਕੋਲ ਭਾਰਤ ਵਿਚ ਸਥਾਈ ਜਾਂ ਜਾਇਜ਼ ਪਤੇ ਨਹੀਂ ਹਨ। ਦੁਬਈ ਵਿਚ ਭਾਰਤੀ ਅਧਿਕਾਰੀ ਸਿਧਾਰਥ ਕੁਮਾਰ ਬਰੈਲੀ ਨੇ ਗਲਫ਼ ਨਿਊਜ਼ ਨੂੰ ਦੱਸਿਆ ਕਿ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਲੋਕ ਜੋ ਕਾਫੀ ਸਮੇਂ ਤੋਂ ਯੂਏਈ ਵਿਚ ਰਹਿੰਦੇ ਹਨ, ਉਨ੍ਹਾਂ ਦਾ ਭਾਰਤ ਵਿਚ ਕੋਈ ਸਥਾਈ ਪਤਾ ਨਹੀਂ ਹੈ, ਉਹ ਅਪਣੇ ਪਾਸਪੋਰਟ ਵਿਚ ਅਪਣਾ ਸਥਾਨਕ ਯੂਏਈ ਪਤਾ ਜੋੜ ਸਕਦੇ ਹਨ। ਸਿਧਾਰਥ ਮੁਤਾਬਕ, ਪਤੇ ਵਿਚ ਬਦਲਾਅ ਮੌਜੂਦਾ ਪਾਸਪੋਰਟ ਵਿਚ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਭਾਰਤੀ ਪਾਸਪੋਰਟ ਧਾਰਕਾਂ ਨੂੰ ਨਵੇਂ ਪਾਸਪੋਰਟ ਦੇ ਲਈ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਰਾਏ ਜਾਂ ਖੁਦ ਦੇ ਘਰ ਵਿਚ ਰਹਿਣ ਵਾਲੇ ਪਰਵਾਸੀ ਭਾਰਤੀਆਂ ਵਲੋਂ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇੱਛੁਕ ਲੋਕਾਂ ਨੂੰ ਭਾਰਤ ਤੋਂ ਵਿਦੇਸ਼ਾਂ ਵਿਚ ਪਤਾ ਬਦਲਣ ਲਈ ਨਵੇਂ ਆਵੇਦਨ ਕਰਦੇ ਸਮੇਂ ਨਿਵਾਸ ਦੇ ਪ੍ਰਮਾਣ ਦੇ ਰੂਪ ਵਿਚ  ਕੁਝ ਦਸਤਾਵੇਜ਼ ਦੇਣੇ ਹੋਣਗੇ। ਇਨ੍ਹਾਂ ਵਿਚ ਬਿਜਲੀ, ਪਾਣੀ ਦੇ ਬਿਲ, ਰੈਂਟ ਐਗਰੀਮੈਂਟ, ਕਿਰਾਏਦਾਰ ਨਾਲ ਕਰਾਰ ਨੂੰ ਯੂਏਈ ਵਿਚ Îਨਿਵਾਸ ਦੇ ਪ੍ਰਮਾਣ ਦੇ ਰੂਪ ਵਿਚ ਸਵੀਕਾਰ ਕੀਤਾ ਜਾਵੇਗਾ

ਹੋਰ ਖਬਰਾਂ »

ਹਮਦਰਦ ਟੀ.ਵੀ.