ਲੰਡਨ, 29 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਨੇ ਕੋਰੋਨਾ ਮਹਾਂਮਾਰੀ ਨਾਲ ਮੁਕਾਬਲਾ ਕਰਨ ਲਈ ਬਰਤਾਨੀਆ ਨਾਲ ਇੱਕ ਨਵਾਂ ਸਮਝੌਤਾ ਕੀਤਾ ਹੈ। 10ਵੇਂ ਭਾਰਤ-ਬਰਤਾਨੀਆ ਇਕੋਨਾਮਿਕ ਐਂਡ ਫਾਈਨੈਂਸ਼ੀਅਲ ਡਾਇਲਾਗ ਦੇ ਹਿੱਸੇ ਦੇ ਰੂਪ ਵਿੱਚ ਦੁਵੱਲੇ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਲਈ ਇਹ ਕਦਮ ਚੁੱਕਿਆ ਗਿਆ। ਸੰਯੁਕਤ ਵਿੱਤ ਪੋਸ਼ਣ ਨਾਲ ਭਾਰਤ ਤੇ ਬਰਤਾਨੀਆ ਵਿਚਕਾਰ ਕਰਾਰ ਹੋਇਆ। ਇਸ ਦੇ ਰਾਹੀਂ ਕੋਵਿਡ-19 ਦੀ ਗੰਭੀਰਤਾ ਨੂੰ ਸਮਝਣ 'ਤੇ ਕੇਂਦਰਿਤ ਸਹਿਯੋਗਆਤਮਕ ਖੋਜ ਨੂੰ ਮਦਦ ਮਿਲੇਗੀ।
ਭਾਰਤੀ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ 'ਚ ਯੂਕੇ ਰਿਸਰਚ ਐਂਡ ਇਨੋਵੇਸ਼ਨ (ਯੂਕੇਆਰਆਈ) ਅਤੇ ਜੈਵ ਟੈਕਨਾਲੋਜੀ ਵਿਭਾਗ (ਡੀਬੀਟੀ) ਨੇ ਕਿਹਾ ਕਿ ਉਨ•ਾਂ ਦੇ ਸਹਿਯੋਗੀ ਖੋਜਕਰਤਾ, ਉਨ•ਾਂ ਖੋਜ ਯੋਜਨਾਵਾਂ ਦਾ ਸਮਰਥਨ ਕਰਨਗੇ, ਜੋ ਦੋਵਾਂ ਅਲੱਗ-ਅਲੱਗ ਦੇਸ਼ਾਂ 'ਚ ਸਬੰਧਤ ਜਾਤੀ ਸਮੂਹਾਂ ਦੇ ਅਧਿਐਨ ਦੇ ਮਾਧਿਅਮ ਨਾਲ ਮਹਾਂਮਾਰੀ ਨੂੰ ਸਮਝਣ ਦਾ ਯਤਨ ਕਰ ਰਹੇ ਹਨ।
ਇਸ ਦੇ ਰਾਹੀਂ ਖੋਜ ਦੇ ਖੇਤਰ ਨੂੰ ਅੱਗੇ ਵਧਾਉਣ 'ਚ ਕਾਫ਼ੀ ਸਹਿਯੋਗ ਮਿਲੇਗਾ। ਜੈਵਿਕ ਟੈਕਨਾਲੋਜੀ ਵਿਭਾਗ ਦੀ ਸਕੱਤਰ ਡਾ. ਰੇਣੂ ਸਵਪਨ ਨੇ ਕਿਹਾ ਕਿ ਇਹ ਸਾਂਝਾ ਪ੍ਰੋਗਰਾਮ ਭਾਰਤ-ਬਰਤਾਨੀਆ ਖੋਜ ਸਹਿਯੋਗ ਦੀ ਮਜ਼ਬੂਤ ਨੀਂਹ 'ਤੇ ਆਧਾਰਤ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.