ਮੁੰਬਈ, 10 ਨਵੰਬਰ, ਹ.ਬ. : ਆਈਪੀਐਲ ਵਿਚ ਸੱਟੇਬਾਜ਼ੀ ਦੇ ਦੋਸ਼ ਵਿਚ ਸਾਬਕਾ ਕ੍ਰਿਕਟਰ ਰੌਬਿਨ ਮੌਰਿਸ ਨੂੰ ਵਰਸੋਵਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕੈਨੇਡਾ ਵਿਚ ਜਨਮੇ ਭਾਰਤੀ ਰੌਬਿਨ ਮੌਰਿਸ ਰਣਜੀ ਟਰਾਫੀ ਵਿਚ ਮੁੰਬਈ ਅਤੇ ਓਡਿਸ਼ਾ ਦੀ ਅਗਵਾਈ ਕਰ ਚੁੱਕੇ ਹਨ।
ਰੌਬਿਨ ਮੌਰਿਸ ਨੇ ਭਾਰਤ ਦੇ ਲਈ 40 ਤੋਂ ਜ਼ਿਆਦਾ ਏ ਮੈਚਾਂ ਦੇ ਨਾਲ ਨਾਲ ਟੀ20 ਮੈਚ ਵੀ ਖੇਡੇ ਹਨ। 2018 ਵਿਚ ਉਹ ਤਿੰਨ ਕੌਮਾਂਤਰੀ ਕ੍ਰਿਕਟ ਮੇਚਾਂ ਵਿਚ ਸੱਟੇਬਾਜ਼ੀ ਅਤੇ ਪਿਚ ਡਾਕਟਰਿੰਗ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਦਾ ਸਟਿੰਗ ਅਪਰੇਸ਼ਨ ਵਿਚ ਨਾਂ ਸਾਹਮਣੇ ਆਇਆ ਸੀ।
ਪੁਲਿਸ ਨੇ ਦੱਸਿਆ ਕਿ ਰੌਬਿਨ ਸੱਟੇ ਵਿਚ ਸ਼ਾਮਲ ਸੀ ਉਨ੍ਹਾਂ ਦੇ ਫਲੈਟ ਤੋਂ ਲੈਪਟਾਪ ਅਤੇ ਸੈਲਫੋਨ ਮਿਲੇ ਹਨ ਜਿਨ੍ਹਾਂ ਸੀਜ਼ ਕਰ ਦਿੱਤਾ ਗਿਆ ਹੈ। ਪੁਲਿਸ ਨੇ 44 ਸਾਲਾ ਰੌਬਿਨ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਸੱਟੇਬਾਜ਼ੀ ਦੇ ਦੋਸ਼ ਵਿਚ ਫੜਿਆ ਹੈ। ਰੌਬਿਨ ਮੌਰਿਸ ਦੇ ਬਾਰੇ ਵਿਚ ਦੱਸਿਆ ਜਾ ਰਿਹਾ ਕਿ ਉਨ੍ਹਾਂ ਨੇ 42 ਫਸਟ ਕਲਾਸ ਕ੍ਰਿਕਟ ਤੋਂ ਇਲਾਵਾ 51 ਘਰੇਲੂ Îਇੱਕ ਦਿਨੀਂ ਮੈਚ ਮੁੰਬਈ ਅਤੇ ਓਡਿਸ਼ਾ ਦੇ ਲਈ ਖੇਡੇ ਹਨ। ਇਹ ਸਾਰੇ ਮੈਚ ਸਾਲ 1995 ਤੋਂ 2007 ਦੇ ਵਿਚਕਾਰ ਖੇਡੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.