ਟੋਰਾਂਟੋ, 15 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ (ਹਾਨਾ) ਨੇ ਅੰਬਾਲਾ ਦੇ ਸੰਦੀਪ ਗੋਇਲ ਨੂੰ ਆਪਣਾ ਸਾਲਾਨਾ ਹਰਿਆਣਾ ਰਤਨ ਪੁਰਸਕਾਰ ਪ੍ਰਦਾਨ ਕੀਤਾ, ਜੋ ਕਿ ਕੈਨੇਡਾ ਵਿੱਚ ਆਈਸੀਆਈਸੀਆਈ ਬੈਂਕ ਦੇ ਸੀਈਓ ਹਨ। ਬਰੈਂਪਟਨ ਦੇ ਮੈਰੀਅਟ ਹੋਟਲ ਵਿੱਚ ਉੱਤਰੀ ਅਮਰੀਕਾ 'ਚ ਹਰਿਆਣਾ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨ ਹਾਨਾ ਦੇ ਪ੍ਰਧਾਨ ਕੁਲਦੀਪ ਸ਼ਰਮਾ ਅਤੇ ਭਾਰਤੀ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਸੰਦੀਪ ਗੋਇਲ ਨੂੰ ਇਹ ਪੁਰਸਕਾਰ ਦਿੱਤਾ।
ਮੂਲ ਰੂਪ ਵਿੱਚ ਫਰੀਦਾਬਾਦ ਦੇ ਰਹਿਣ ਵਾਲੇ ਕੁਲਦੀਪ ਸ਼ਰਮਾ ਕੈਨੇਡਾ ਦੇ ਚੋਟੀ ਦੇ ਹੋਟੇਲੀਅਰਸ ਵਿੱਚੋਂ ਇੱਕ ਹਨ। ਉਨ•ਾਂ ਨੇ ਕਿਹਾ ਕਿ ਹਾਨਾ ਦਾ ਉਦੇਸ਼ ਹਰਿਆਣਾ ਦੇ ਮੂਲ ਵਾਸੀਆਂ ਨੂੰ ਉਨ•ਾਂ ਦੀਆਂ ਜੜ•ਾਂ ਨਾਲ ਜੋੜਨਾ, ਸਾਡੇ ਰੀਤੀ-ਰਿਵਾਜਾਂ ਨੂੰ ਜੀਵਤ ਰੱਖਣਾ, ਹਰਿਆਣਾ ਨਾਲ ਵਪਾਰਕ ਸਬੰਧਾਂ ਨੂੰ ਹੱਲਾਸ਼ੇਰੀ ਦੇਣਾ ਅਤੇ ਉੱਤਰੀ ਅਮਰੀਕਾ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੇ ਹਰਿਆਣੀਆਂ ਨੂੰ ਸਨਮਾਨਤ ਕਰਨਾ ਹੈ।
ਪੁਰਸਕਾਰ ਹਾਸਲ ਕਰਨ ਬਾਅਦ ਸੰਦੀਪ ਗੋਇਲ ਨੇ ਕਿਹਾ ਕਿ ਉਨ•ਾਂ ਅਤੇ ਉਨ•ਾਂ ਦੇ ਪੂਰੇ ਪਰਿਵਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ•ਾਂ ਨੂੰ ਇਹ ਸਨਮਾਨ ਮਿਲਿਆ ਹੈ। ਸੰਦੀਪ ਨੇ ਕਿਹਾ ਕਿ ਉਸ ਦਾ ਜਨਮ ਅੰਬਾਲਾ 'ਚ ਹੋਇਆ ਅਤੇ ਪਾਲਣ-ਪੋਸ਼ਣ ਦਿੱਲੀ 'ਚ ਹੋਇਆ, ਪਰ ਉਹ ਆਪਣੇ ਜਨਮ ਸਥਾਨ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਸੰਦੀਪ ਗੋਇਲ ਨੇ ਕਿਹਾ ਕਿ ਉਸ ਦੀ ਪਤਨੀ ਬਿੰਦੂ ਵੀ ਹਰਿਆਣਵੀ ਹੈ। ਇਸ ਨਾਲ ਉਸ ਦਾ ਹਰਿਆਣਾ ਨਾਲ ਸਬੰਧ ਹੋਰ ਵੀ ਡੂੰਘਾ ਹੋ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.