ਨਵੀਂ ਦਿੱਲੀ, 17 ਨਵੰਬਰ, ਹ.ਬ. : ਇਨ੍ਹਾਂ ਦਿਨਾਂ ਵਿਚ ਆਪਣੇ ਭਰਾ ਅਕਸ਼ਿਤ ਦੇ ਵਿਆਹ ਦੀ ਵਜ੍ਹਾ ਨਾਲ ਖ਼ਬਰਾਂ 'ਚ ਹੈ। ਅਭਿਨੇਤਰੀ ਵਿਆਹ 'ਚ ਕਾਫੀ ਮਜ਼ੇ ਕਰ ਰਹੀ ਹੈ ਤੇ ਆਪਣੇ ਫੈਨਸ ਨੂੰ ਵੀ ਵਿਆਹ ਨਾਲ ਜੁੜੇ ਅਪਡੇਟ ਦੇ ਰਹੀ ਹੈ। ਭਰਾ ਦੇ ਵਿਆਹ 'ਚ ਕੰਗਨਾ ਦਾ ਵੱਖ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿਚ ਕੰਗਨਾ ਪੂਰੇ ਪਹਾੜੀ ਅੰਦਾਜ਼ 'ਚ ਫੈਮਿਲੀ ਨਾਲ ਕਾਫੀ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਅਭਿਨੇਤਰੀ ਨੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਅਭਿਨੇਤਰੀ ਪਹਾੜੀ ਗਾਣੇ 'ਤੇ ਡਾਂਸ ਕਰ ਰਹੀ ਹੈ। ਇਸ ਦੌਰਾਨ ਅਭਿਨੇਤਰੀ ਦਾ ਪਹਾੜੀ ਅੰਦਾਜ਼ ਦਿਖਾਈ ਦੇ ਰਿਹਾ ਹੈ। ਕੰਗਨਾ ਨੇ ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਕਾਫੀ ਖ਼ੁਸ਼ੀ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਨੇ ਆਪਣੇ ਡਾਂਸ ਤੇ ਗਾਣੇ ਬਾਰੇ ਵੀ ਦੱਸਿਆ ਹੈ। ਇਸ ਵੀਡੀਓ 'ਚ ਅਭਿਨੇਤਰੀ ਸਾੜੀ ਵਿਚ ਨਜ਼ਰ ਆ ਰਹੀ ਹੈ ਤੇ ਹਿਮਾਚਲੀ ਟੋਪੀ ਤੇ ਸ਼ੌਲ ਵੀ ਪਾਇਆ ਹੋਇਆ ਹੈ। ਨਾਲ ਹੀ ਕੰਗਨਾ ਹੋਰ ਔਰਤਾਂ ਨਾਲ ਡਾਂਸ ਵੀ ਵਧੀਆ ਤਰੀਕੇ ਨਾਲ ਕਰ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਲਿਖਿਆ ਹੈ, 'ਮੈਨੂੰ ਕਿਸੇ ਵੀ ਪਰੰਪਰਾ ਦਾ ਲੋਕ ਸੰਗੀਤ ਪਸੰਦ ਹੈ।  ਇਹ ਪਹਾੜੀ ਕਲਾਕਾਰਾਂ ਵੱਲੋਂ ਗਾਇਆ ਗਿਆ ਇਕ ਕਾਂਗੜੀ ਗੀਤ ਹੈ, ਜਿਸ ਦਾ ਮਤਲਬ ਕਾਫੀ ਆਸਾਨ ਹੈ। ਇਕ ਔਰਤ ਆਪਣੀ ਮਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੀ ਹੈ।'

ਹੋਰ ਖਬਰਾਂ »

ਹਮਦਰਦ ਟੀ.ਵੀ.