ਔਟਾਵਾ, 17 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਾ ਝੰਡਾ ਗੱਡਣ ਵਾਲੇ ਜੋਅ ਬਾਇਡਨ ਤੇ ਕਮਲਾ ਹੈਰਿਸ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਕੈਨੇਡਾ ਸਰਕਾਰ ਨੇ ਆਪਣੇ ਮੁਲਕ ਵਿੱਚ ਆਉਣ ਦਾ ਸਰਕਾਰੀ ਤੌਰ 'ਤੇ ਸੱਦਾ ਦੇ ਦਿੱਤਾ ਹੈ। ਐਨਡੀਪੀ ਦੇ ਐਮਪੀ (ਮੈਂਬਰ ਪਾਰਲੀਮੈਂਟ) ਪੀਟਰ ਜੁਲੀਅਨ ਨੇ 16 ਨਵੰਬਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਮਤਾ ਪੇਸ਼ ਕਰਕੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ•ਾਂ ਨੇ ਇਨ•ਾਂ ਦੋਵਾਂ ਅਮਰੀਕੀ ਨੇਤਾਵਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੰਦੇ ਹੋਏ 'ਹਾਊਸ ਆਫ਼ ਕਾਮਨਜ਼' ਵਿੱਚ ਭਾਸ਼ਣ ਦੇਣ ਦੀ ਵੀ ਮੰਗ ਕੀਤੀ। ਜੁਲੀਅਨ ਦੇ ਮਤੇ 'ਤੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੇ ਇਸ ਦੇ ਪੱਖ ਵਿੱਚ ਵੋਟ ਪਾਈ। ਇਸ ਦੇ ਨਾਲ ਹੀ ਸਦਨ ਵਿੱਚ ਮੌਜੂਦ ਹੋਰਨਾ ਐਮਪੀਜ਼ ਨੇ ਵੀ ਮਤੇ ਦਾ ਵਿਰੋਧ ਨਹੀਂ ਕੀਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੋਣਾਂ ਵਿੱਚ ਜਿੱਤ ਤੋਂ ਤੁਰੰਤ ਬਾਅਦ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜੀ ਤੌਰ 'ਤੇ ਵਧਾਈਆਂ ਦਿੱਤੀਆਂ ਸਨ। ਇੱਥੋਂ ਤੱਕ ਕਿ ਉਨ•ਾਂ ਨੇ ਜੋਅ ਬਾਇਡਨ ਨਾਲ ਫੋਨ 'ਤੇ ਗੱਲ ਵੀ ਕੀਤੀ ਸੀ। ਟਰੂਡੋ ਕਿਸੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਸਨ, ਜਿਨ•ਾਂ ਨੇ ਚੋਣਾਂ 'ਚ ਜਿੱਤ ਮਗਰੋਂ ਸਭ ਤੋਂ ਪਹਿਲਾਂ ਜੋਅ ਬਾਇਡਨ ਨੂੰ ਫੋਨ ਕੀਤਾ ਸੀ। ਜੋਅ ਬਾਇਡਨ 2016 ਵਿੱਚ ਆਖਰੀ ਵਾਰ ਉਸ ਵੇਲੇ ਕੈਨੇਡਾ ਆਏ ਸਨ, ਜਦੋਂ ਉਹ ਬਰਾਕ ਓਬਾਮਾ ਦੀ ਸਰਕਾਰ ਵਿੱਚ ਉਪ ਰਾਸ਼ਟਰਪਤੀ ਅਹੁਦੇ 'ਤੇ ਤੈਨਾਤ ਸਨ। ਕੈਨੇਡਾ ਦੀ ਸੰਸਦ ਵਿੱਚ ਭਾਸ਼ਣ ਦੇਣਾ ਅਮਰੀਕਾ ਦੇ ਰਾਸ਼ਟਰਪਤੀਆਂ ਲਈ ਆਮ ਗੱਲ ਹੈ। ਇਸ ਤੋਂ ਪਹਿਲਾਂ ਫਰੈਂਕਲਿਨ ਡੇਲਾਨੋ ਅਤੇ ਬਿਲ ਕਲਿੰਟਨ ਵੀ ਕੈਨੇਡਾ ਦੀ ਸੰਸਦ ਵਿੱਚ ਭਾਸ਼ਣ ਦੇ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.