ਲਖਨਊ, 18 ਨਵੰਬਰ, ਹ.ਬ. : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਰੋਕਣ ਲਈ ਰਿਸਰਚ ਚਲ ਰਹੀ ਹੈ ਤੇ ਲਗਪਗ ਹਰ ਰਿਸਰਚ ਵਿਚ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਸੰਕ੍ਰਮਣ ਤੋਂ ਬਚਣ ਲਈ ਸਰੀਰ ਦੀ ਇਮਿਊਨਿਟੀ ਚੰਗੀ ਹੋਣੀ ਜ਼ਰੂਰੀ ਹੈ। ਅਜਿਹੇ ਵਿਚ ਕਈ ਵਿਗਿਆਨਿਕ, ਡਾਕਟਰ ਅਤੇ ਹੋਰ ਲੋਕ ਇਮਿਊਨਿਟੀ ਵਧਾਉਣ 'ਤੇ ਵੀ ਫੋਕਸ ਕਰ ਰਹੇ ਹਨ। ਨਾਲ ਹੀ ਇਮਿਊਨਿਟੀ ਵਧਾਉਣ 'ਤੇ ਕਈ ਸੋਧਾਂ ਵੀ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਸੋਧ ਲਖਨਊ ਦੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੇਵੇਸ਼ ਕੁਮਾਰ ਘਰੇਲੂ ਨੁਸਖੇ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ 'ਤੇ ਕਰ ਰਹੇ ਹਨ। ਸੋਧ ਦੌਰਾਨ ਪ੍ਰੋਫੈਸਰ ਦੇਵੇਸ਼ ਕੁਮਾਰ ਨੇ ਅਦਰਕ ਅਤੇ ਲਸਣ ਵਿਚ ਪਾਏ ਜਾਣ ਵਾਲੇ ਤੱਤਾਂ ਦਾ ਵਿਸ਼ਲੇਸ਼ਣ ਕੀਤਾ। ਇਸ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਦੇ ਗੁਣ ਹੋਣ ਦਾ ਦਾਅਵਾ ਕੀਤਾ। ਇਸ ਦਾਅਵੇ 'ਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਵਿਸ਼ਵ ਦੇ ਦੋ ਫ਼ੀਸਦੀ ਸ਼੍ਰੇਸ਼ਠ ਵਿਗਿਆਨੀਆਂ ਵਿਚ ਪ੍ਰੋ. ਦੇਵੇਸ਼ ਦਾ ਨਾਮ ਸ਼ਾਮਲ ਕੀਤਾ ਹੈ। ਪ੍ਰੋ. ਦੇਵੇਸ਼ ਨੇ ਸੋਧ ਦੇ ਆਧਾਰ 'ਤੇ ਦੱਸਿਆ ਕਿ ਅਦਰਕ ਵਿਚ 80 ਫ਼ੀਸਦੀ ਪਾਣੀ ਹੁੰਦਾ ਹੈ। ਜੋ ਸਰੀਰ ਲਈ ਕਾਫੀ ਫਾਇਦੇਮੰਦ ਹੈ। ਰਸਾਇਣਿਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿਚ ਸਟਾਰਚ 53 ਫ਼ੀਸਦੀ, ਪ੍ਰੋਟੀਨ 12.4 ਫ਼ੀਸਦ, ਫਾਈਬਰ 7.2 ਫ਼ੀਸਦ, ਰਾਖ 6.6 ਫ਼ੀਸਦ ਦੇ ਨਾਲ ਹੀ ਓਥਿਯੋਰੇਜ਼ਿਨ ਪਾਇਆ ਜਾਂਦਾ ਹੈ, ਜੋ ਸਰੀਰ ਦੇ ਅੰਦਰ ਦੇ ਸੂਖਮ ਤੱਤਾਂ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਅਦਰਕ ਦੇ ਸੇਵਨ ਨਾਲ ਭੁੱਖ ਵੀ ਜ਼ਿਆਦਾ ਲੱਗਦੀ ਹੈ ਅਤੇ ਪੇਟ ਸਬੰਧੀ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ, ਜੋ ਇਮਿਊਨਿਟੀ ਦੇ ਵਿਕਾਸ ਲਈ ਜ਼ਰੂਰੀ ਹੈ। ਅਦਰਕ-ਲਸਣ ਦੇ ਜ਼ਿਆਦਾ ਸੇਵਨ ਨਾਲ ਇਸਦੇ ਨੁਕਸਾਨ ਵੀ ਹੋ ਸਕਦੇ ਹਨ। ਅਦਰਕ ਅਤੇ ਲਸਣ ਦੋਵਾਂ ਵਿਚ ਕਾਫੀ ਗਰਮ ਤਾਸੀਰ ਹੁੰਦੀ ਹੈ। ਜ਼ਿਆਦਾ ਸੇਵਨ ਨਾਲ ਦਸਤ ਲੱਗਣ ਜਾਂ ਪੇਟ ਖਰਾਬ ਹੋਣ ਵਰਗੀ ਸਮੱਸਿਆ ਵੀ ਹੋ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.