ਨਵੀਂ ਦਿੱਲੀ, 19 ਨਵੰਬਰ, ਹ.ਬ. : ਅੱਜ ਕੱਲ੍ਹ ਹੋਟਲਾਂ 'ਤੇ ਚਾਹ ਪਿਲਾਉਣ ਲਈ ਡਿਸਪੋਜ਼ੇਬਲ ਪੇਪਰ ਕੱਪ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਇਹ ਡਿਸਪੋਜ਼ੇਬਲ ਪੇਪਰ ਕੱਪ ਸਿਹਤ ਲਈ ਨੁਕਸਾਇਨਦਾਇਕ ਹੈ। ਆਈਆਈਟੀ, ਮੁਤਾਬਿਕ ਖਡਗਪੁਰ ਨੇ ਆਪਣੇ ਅਧਿਐਨ ਵਿਚ ਪਾਇਆ ਹੈ ਕਿ ਡਿਸਪੋਜ਼ੇਬਲ ਪੇਪਰ ਕੱਪ ਚਾਹ ਪੀਣਾ ਸਿਹਤ ਲਈ ਸੁਰੱਖਿਅਤ ਨਹੀਂ ਹੈ। ਅਜਿਹੇ ਕੱਪ ਵਿਚ 3 ਵਾਰ ਚਾਹ ਪੀਣ ਵਾਲਾ ਵਿਅਕਤੀ 75000 ਮਾਈਕ੍ਰੋ ਪਲਾਸਟਿਕ ਕਣ ਸਰੀਰ ਵਿਚ ਚੱਲੇ ਜਾਂਦੇ ਹਨ। ਇਹ ਪਲਾਸਟਿਕ ਕਣ ਕੈਂਸਰ ਸਮੇਤ ਕਈ ਖ਼ਤਰਨਾਕ ਬੀਮਾਰਿਆਂ ਦਾ ਕਾਰਨ ਬਣ ਸਕਦੇ ਹਨ। ਅਧਿਐਨ ਰਿਪੋਰਟ ਮੁਤਾਬਿਕ, ਜਦੋਂ ਅਜਿਹੇ ਕੱਪ ਵਿਚ ਗਰਮ ਚਾਹ ਪਰੋਸੀ ਜਾਂਦੀ ਹੈ ਤਾਂ ਉਸ ਵਿਚ ਸ਼ਾਮਲ ਮਾਈਕ੍ਰੋ ਪਲਾਸਟਿਕ ਤੇ ਹੋਰ ਖ਼ਤਰਨਾਕ ਘਟਕ ਚਾਹ ਵਿਚ ਘੁੱਲ ਜਾਂਦੇ ਹਨ। ਦੱਸ ਦੇਈਏ ਕਿ, ਬਾਜ਼ਾਰ ਵਿਚ ਵਿਕ ਰਹੇ ਜ਼ਿਆਦਾਤਰ ਡਿਸਪੋਜ਼ੇਬਲ ਪੇਪਰ ਕੱਪ ਹਾਈਡ੍ਰੋਫੋਬਿਕ ਫਿਲਮ ਦੀ ਇਕ ਪਤਲੀ ਪਰਤ ਤੋਂ ਬਣੇ ਹੁੰਦੇ ਹਨ, ਜੋ ਜ਼ਿਆਦਾਤਰ ਪਲਾਸਟਿਕ ਨਾਲ ਬਣਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.