ਕਪਿਲ ਸ਼ਰਮਾ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। 'ਦ ਕਪਿਲ ਸ਼ਰਮਾ ਸ਼ੋਅ' ਦਰਸ਼ਕਾਂ ਵਿਚ ਕਾਫੀ ਹਰਮਨਪਿਆਰਾ ਹੈ। ਇਕ ਵਾਰ ਫਿਰ ਤੋਂ ਇਹ ਸ਼ੋਅ ਫੈਨਜ਼ ਵਿਚ ਕਾਫੀ ਚਰਚਾ 'ਚ ਹੈ। ਉਥੇ ਹੀ ਕਪਿਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਵੀ ਰਹਿੰਦੇ ਹਨ। ਕਪਿਲ ਆਏ ਦਿਨ ਨਵੀਂਆਂ ਪੋਸਟ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉੱਥੇ ਇਕ ਵਾਰ ਫਿਰ ਤੋਂ ਕਪਿਲ ਸ਼ਰਮਾ ਚਰਚਾ ਆਏ ਹਨ। ਇਸ ਵਾਰ ਉਹ ਆਪਣੇ ਘਟੇ ਹੋਏ ਭਾਰ ਨੂੰ ਲੈ ਕੇ ਚਰਚਾ ਵਿਚ ਆਏ ਹਨ। ਕਪਿਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਆਪਣੇ ਭਾਰ ਨੂੰ ਲੈ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਕਪਿਲ ਸ਼ਰਮਾ ਦਾ ਵੀਡੀਓ ਉਨ੍ਹਾਂ ਦੇ ਸ਼ੋਅ ਦਾ ਹੀ ਹੈ। ਇਹ ਵੀਡੀਓ ਉਦੋਂ ਦਾ ਹੈ ਜਦੋਂ ਕਪਿਲ ਸ਼ਰਮਾ ਦੇ ਸ਼ੋਅ ਵਿਚ ਐਕਟਰ ਗੋਵਿੰਦਾ ਆਏ ਸਨ। ਇਸ ਬੀਟੀਐੱਸ ਵੀਡੀਓ ਨੂੰ 'ਦ ਕਪਿਲ ਸ਼ਰਮਾ' ਦੀ ਜੱਜ ਅਰਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਰਚਨਾ ਪੂਰਨ ਸਿੰਘ ਤੇ ਕਪਿਲ ਸ਼ਰਮਾ ਮਿਲ ਕੇ ਸਟੇਜ 'ਤੇ ਖੂਬ ਮਸਤੀ ਕਰ ਰਹੇ ਹਨ। ਉੱਥੇ ਕਪਿਲ ਸ਼ਰਮਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣਾ ਭਾਰ ਘਟਾ ਲਿਆ ਹੈ, ਉਹ 92 ਤੋਂ 81 'ਤੇ ਆ ਗਏ ਹਨ। ਗੋਵਿੰਦਾ ਕਪਿਲ ਦੀ ਗੱਲ ਸੁਣ ਕੇ ਆਪਣੇ ਸਟਾਈਲਸ਼ ਅੰਦਾਜ਼ ਵਿਚ ਰੈਂਪ ਵਾਕ ਕਰਨਾ ਸ਼ੁਰੂ ਕਰ ਦਿੰਦੇ ਹਨ। ਉੱਥੇ ਇਹ ਦੇਖ ਕੇ ਅਰਚਨਾ ਜ਼ੋਰ-ਜ਼ੋਰ ਨਾਲ ਹੱਸਣ ਲਗ ਜਾਂਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.