ਚੋਣਾਂ ਵਿਚ ਹੇਰਾਫੇਰਸੀ ਦੇ ਦੋਸ਼ ਮੁੜ ਲਗਾਏ
ਵਾਸ਼ਿੰਗਟਨ, 19 ਨਵੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੁਧਵਾਰ ਨੂੰ ਫੇਰ ਦਾਅਵਾ ਕੀਤਾ ਕਿ ਤਿੰਨ ਨਵੰਬਰ ਨੂੰ ਹੋਏ ਰਾਸ਼ਟਰਪਤੀ ਚੋਣਾਂ ਨੂੰ ਉਨ੍ਹਾਂ ਨੇ ਜਿੱਤ ਲਿਆ ਹੈ। ਨਾਲ ਹੀ ਉਨ੍ਹਾਂ ਨੇ ਪੂਰੇ ਅਮਰੀਕਾ ਵਿਚ ਚੋਣਾਂ ਵਿਚ ਹੇਰਾਫੇਰੀ ਦੇ ਦੋਸ਼ਾਂ ਨੂੰ ਵੀ ਮੁੜ ਦੋਹਰਾਇਆ।  ਟਰੰਪ ਨੇ ਟਵੀਟ ਕਰਕੇ ਕਿਹਾ ਕਿ ਮੈਂ ਚੋਣ ਜਿੱਤ ਲਈ ਹੈ। ਦੇਸ਼ ਭਰ ਵਿਚ ਚੋਣਾਂ ਵਿਚ ਹੇਰਾਫੇਰੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਊਯਾਰਕ ਟਾਈਮਸ ਦੇ ਅਮਰੀਕਾ ਦੇ ਨਕਸ਼ੇ ਦੇ ਨਾਲ ਇੱਕ ਟਵੀਟ ਨੂੰ ਟੈਗ ਕੀਤਾ ਜਿਸ ਦੇ ਮੁਤਾਬਕ ਪਿਛਲੀ ਚੋਣਾਂ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਪੂਰੇ ਅਮਰੀਕਾ ਵਿਚ ਕਰੀਬ ਇੱਕ ਕਰੋੜ ਵੋਟ ਜ਼ਿਆਦਾ ਮਿਲੇ ਹਨ।
ਇਸੇ ਲੜੀ ਵਿਚ ਨਿਊਯਾਰਕ ਟਾਈਮਸ ਦੇ ਇੱਕ ਹੋਰ ਟਵੀਟ ਮੁਤਾਬਕ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਪਿਛਲੀ ਚੋਣਾਂ ਵਿਚ ਉਨ੍ਹਾਂ ਦੀ ਹੀ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਮਿਲੀ ਵੋਟਾਂ ਦੇ ਮੁਕਾਬਲੇ 1.26 ਕਰੋੜ ਵੋਟ ਜ਼ਿਆਦਾ ਮਿਲੇ ਹਨ। ਦੇਸ਼ ਦੇ ਪ੍ਰਮੁੱਖ ਮੀਡੀਆ ਸਮੂਹਾਂ ਨੇ ਪਿਛਲੇ ਹਫਤੇ ਬਾਈਡਨ ਨੂੰ ਰਾਸ਼ਟਰਪਤੀ ਚੋਣਾਂ ਦਾ ਜੇਤੂ ਐਲਾਨ ਕਰ ਦਿੱਤਾ ਸੀ। ਜਦ ਉਨ੍ਹਾਂ ਨੇ 538 ਮੈਂਬਰੀ ਇਲੈਕਟੋਰਲ ਕਾਲੇਜ ਵਿਚ ਜ਼ਰੂਰੀ 270 ਇਲੈਕਟੋਰਲ ਵੋਟਾਂ ਦਾ ਅੰਕੜਾ ਪਾਰ ਕਰ ਲਿਆ ਸੀ।
ਹਾਲਾਂਕਿ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਉਹ ਜਿੱਤੇ ਹਨ। ਉਨ੍ਹਾਂ ਨੇ ਵੱਡੇ ਪੱਧਰ 'ਤੇ ਚੋਣਾਂ ਵਿਚ ਹੇਰਾਫੇਰੀ ਦਾ ਦੋਸ਼ ਲਾਉਂਦੇ ਹੋਏ ਕਈ ਪਟੀਸ਼ਨਾਂ ਵੀ ਦਾਖ਼ਲ ਕੀਤੀਆਂ ਹਨ। Îਇੱਕ ਹੋਰ ਟਵੀਟ ਵਿਚ ਟਰੰਪ ਨੇ ਕਿਹਾ , Îਇਹ ਹੇਰਾਫੇਰੀ ਵਾਲੀ ਚੋਣ ਹੈ। ਉਨ੍ਹਾਂ ਨੇ ਕਿਸੇ ਵੀ ਰਿਪਬਲਿਕਨ ਚੋਣ ਅਬਜ਼ਰਵਰ ਨੂੰ ਵੋਟਾਂ ਦੀ ਗਿਣਤੀ ਵਾਲੇ ਕੇਂਦਰ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ। ਅਸੰਵਿਧਾਨਿਕ। ਇੱਕ ਟਵੀਟ ਵਿਚ ਉਨ੍ਹਾਂ ਦੋਸ਼ ਲਾÎਇਆ ਕਿ ਡੈਟਰੋਇਟ ਵਿਚ ਨਿਵਾਸੀਆਂ ਨਾਲੋਂ ਜ਼ਿਆਦਾ ਵੋਟ ਪਾਈਆਂ ਗਈਆਂ। ਉਨ੍ਹਾਂ ਨੇ ਮਿਸ਼ੀਗਨ ਵਿਚ ਜਿੱਤ ਦਾ ਦਾਅਵਾ ਵੀ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.