ਵਾਸ਼ਿੰਗਟਨ, 19 ਨਵੰਬਰ, ਹ.ਬ. : ਦੁਨੀਆ ਭਰ ਵਿਚ ਹੁਣ ਤੱਕ 5.65 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ 3.93 ਕਰੋੜ ਲੋਕ ਠੀਕ ਹੋ ਚੁੱਕੇ ਹਨ ਜਦ ਕਿ 13.53 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ 1.58 ਕਰੋੜ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ, ਅਮਰੀਕਾ ਵਿਚ ਹਾਲਾਤ ਬਦ ਤੋਂ ਬਦਤਰ ਹੋਣ ਲੱਗੇ ਹਨ। ਇੱਥੇ ਦੇ ਹਸਪਤਾਲਾਂ ਵਿਚ ਬੈੱਡ ਘੱਟ ਪੈਣ ਲੱਗੇ ਹਨ। ਮਰਨ ਵਾਲਿਆਂ ਦਾ ਅੰਕੜਾ ਵੀ 2.56 ਲੱਖ ਹੋ ਚੁੱਕਾ ਹੈ। ਅਮਰੀਕਾ ਦੇ ਕੁਝ ਸੂਬਿਆਂ ਵਿਚ ਹਾਲਾਤ ਹੁਣ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। ਕੋਰੋਨਾ ਪੀੜਤਾਂ ਦਾ ਅੰਕੜਾ ਤਾਂ ਵਧ ਹੀ ਰਿਹਾ ਹੈ, ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵੀ ਹੁਣ ਕਾਬੂ ਤੋਂ ਬਾਹਰ ਹੁੰਦੀ ਦਿਖ ਰਹੀ ਹੈ। ਬੁਧਵਾਰ ਤੱਕ ਇੱਥੇ ਕੁਲ 2.56 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਸੀ। ਰਿਪੋਰਟ ਮੁਤਾਬਕ 77 ਹਜ਼ਾਰ ਲੋਕ ਇਸ ਸਮੇਂ ਹਸਪਤਾਲ ਵਿਚ ਹਨ। ਨੇਵਾਦਾ ਅਤੇ ਮਿਸ਼ੀਗਨ ਜਿਹੇ ਸੂਬਿਆਂ ਵਿਚ ਹਾਲਾਤ ਹੋਰ ਵੀ ਖਰਾਬ ਹਨ। ਨੇਵਾਦਾ ਦੇ ਰੇਨੋ ਸ਼ਹਿਰ ਦੇ ਹਸਪਤਾਲ ਵਿਚ ਮਰੀਜ਼ ਐਨੇ ਵਧ ਗਏ ਕਿ ਕਾਰ ਪਾਰਕਿੰਗ ਵਿਚ ਵਾਰਡ ਬਣਾਉਣਾ ਪਿਆ। ਇੱਥੇ ਸਟਾਫ਼ ਕੋਲੋਂ ਐਨੇ ਮਰੀਜ਼ਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ।
ਟੈਨੇਸੀ ਦੇ ਡਾਇਰੈਕਟਰ ਆਫ਼ ਕ੍ਰਿਟਿਕਲ ਕੇਅਰ ਡਾਕਟਰ ਐਲਿਸਨ ਜੌਨਸਨ ਨੇ ਕਿਹਾ , ਸਹੀ ਕਹਾਂ ਤਾਂ ਹੁਣ ਅਸੀਂ ਅਵਸਾਦ ਵਿਚ ਹਾਂ ਅਤੇ ਨਾਉਮੀਦ ਹੁੰਦੇ ਜਾ ਰਹੇ ਹਾਂ। ਅਸੀਂ ਨਹੀਂ ਕਹਿ ਸਕਦੇ ਕਿ ਕਦੋਂ ਹਾਲਾਤ ਸੁਧਰਨਗੇ। ਇਸ ਦੀ ਫਿਲਹਾਲ ਕੋਈ ਉਮੀਦ ਵੀ ਨਜ਼ਰ ਨਹੀਂ ਆਉਂਦੀ। ਮੈਂ ਅਪਣੇ ਕਰੀਅਰ ਵਿਚ ਕਦੇ ਨਹੀਂ ਸੋਚਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ  ਦਾ ਸਾਹਮਣਾ ਹੋਵੇਗਾ। ਇਦਾਹੋ ਵਿਚ ਡਾਕਟਰਾਂ ਨੇ ਸਾਫ ਕਰ ਦਿੱਤਾ ਹੈ ਕਿ ਸਾਰੇ ਮਰੀਜ਼ਾਂ ਨੂੰ ਬੈੱਡ ਦੇ ਸਕਣਾ ਮੁਸ਼ਕਲ ਹੋ ਸਕਦਾ ਹੈ।
ਅਮਰੀਕਾ ਵਿਚ ਮਰਨ ਵਾਲਿਆਂ ਦਾ ਅੰਕੜਾ 2.56 ਲੱਖ ਦੇ ਪਾਰ ਹੋ ਗਿਆ ਲੇਕਿਨ ਟਰੰਪ ਪ੍ਰਸ਼ਾਸਨ ਹੁਣ ਵੀ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਹੈ। ਦੇਸ਼ ਵਿਚ ਸਿਰਫ ਇੱਕ ਹਫਤੇ ਵਿਚ 15 ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ।  ਕਰੀਬ ਦੋ ਹਫਤੇ ਤੋਂ ਹਰ ਦਿਨ ਔਸਤਨ ਇੱਕ ਲੱਖ ਕੇਸ ਸਾਹਮਣੇ ਆ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.