ਮਾਸਕੋ, 19 ਨਵੰਬਰ, ਹ.ਬ. : ਰੂਸ ਦੇ ਸੰਵਿਧਾਨ ਵਿਚ ਇਸ ਸਾਲ ਵਿਚ ਦੂਜੀ ਵਾਰ ਸੋਧ ਕੀਤੀ ਜਾ ਰਹੀ ਹੈ। ਪਹਿਲੀ ਵਾਰ ਇਸ ਵਿਚ ਜੁਲਾਈ ਵਿਚ ਸੋਧ ਕੀਤੀ ਗਈ ਸੀ। ਉਸ ਸਮੇਂ ਰੂਸੀ ਵਲਾਦੀਮਿਰ ਪੁਤਿਨ ਨੂੰ ਸਾਲ 2036 ਤੱਕ ਦੇ ਲਈ ਰਾਸ਼ਟਪਰਤੀ ਅਹੁਦੇ 'ਤੇ ਬਣੇ ਰਹਿਣ ਦੇ ਅਧਿਕਾਰ ਦਿੱਤੇ ਗਏ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਹੁਣ ਦੂਜੀ ਸੋਧ ਦੇ ਤਹਿਤ ਅਹੁਦੇ ਤੋਂ ਹਟਣ ਤੋ ਬਾਅਦ ਵੀ ਰਾਸ਼ਟਰਪਤੀ 'ਤੇ ਕਿਸੇ ਤਰ੍ਹਾਂ ਦਾ ਅਪਰਾਧਕ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ। ਦੋਵੇਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਇਸ ਬਿਲ 'ਤੇ ਖੁਦ ਰਾਸ਼ਟਰਪਤੀ ਪੁਤਿਨ ਹੀ ਹਸਤਾਖਰ ਕਰਨਗੇ।
ਸੰਵਿਧਾਨ ਵਿਚ ਸੋਧ ਤੋਂ ਬਾਅਦ ਵੀ ਕੋਈ ਰਾਸ਼ਟਰਪਤੀ ਜੇਕਰ ਗੰਭੀਰ ਅਪਰਾਧ ਜਾਂ ਰਾਜਧਰੋਹ ਦੀ ਸ਼੍ਰੇਣੀ ਵਿਚ ਆਵੇਗਾ ਤਾਂ ਉਸ ਨੂੰ ਅਪਵਾਦ  ਦੀ ਸ਼੍ਰੇਣੀ ਵਿਚ ਰੱਖਿਆ ਜਾਵੇਗਾ। ਅਜਿਹੇ ਅਪਰਾਧ ਦੇ ਲਈ ਰਾਸ਼ਟਰਪਤੀ 'ਤੇ ਮੁਕਦਮਾ ਚਲਾਇਆ  ਜਾ ਸਕੇਗਾ। ਇਸ ਬਿਲ ਨੂੰ ਫਿਲਹਾਲ ਰੂਸ ਦੇ ਹੇਠਲੇ ਸਦਨ ਡੂਮਾ ਤੋਂ ਸਮਰਥਨ ਹਾਸਲ ਹੋ ਗਿਆ ਹੈ। ਇਸ ਨਵੇਂ ਸੋਧ ਦੇ ਦਾਇਰੇ ਵਿਚ ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਆਉਣਗੇ। ਆਪ ਨੂੰ ਦੱਸ ਦੇਈਏ ਕਿ ਫਿਲਹਾਲ ਸਾਬਕਾ ਰਾਸ਼ਟਰਪਤੀ ਦੇ ਨਾਂ 'ਤੇ ਸਿਰਫ ਦਮਿਤਰੀ ਮੇਦਵੇਦੇਵ  ਹੀ ਜਿਉਂਦਾ ਹੈ ਜੋ ਮੌਜੂਦਾ ਰਾਸ਼ਟਰਪਤੀ ਦਾ ਕਰੀਬੀ ਰਹਿ ਚੁੱਕਾ ਹੈ। ਦਮਿਤਰੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ।
ਨਵੇਂ ਬਿਲ ਦੇ  ਪਾਸ ਹੋਣ ਅਤੇ ਇਸ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਇਸ ਦਾ ਫਾਇਦਾ ਨਾ ਸਿਰਫ ਸਾਬਕਾ ਅਤੇ ਮੌਜੂਦਾ ਰਾਸ਼ਟਰਪਤੀ ਲੈ ਸਕਣਗੇ ਬਲਕਿ ਉਨ੍ਹਾਂ ਦੇ ਪਰਵਾਰ ਨਾਲ ਜੁੜੇ ਮੈਂਬਰਾਂ ਨੂੰ ਵੀ ਇਸ ਦਾ ਲਭ ਮਿਲ ਸਕੇਗਾ। ਇਸ ਸੋਧ ਤੋਂ ਬਾਅਦ ਰਾਸ਼ਟਰਪਤੀ ਦੇ ਪਰਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦੀ ਪੁਲਿਸ ਜਾਂਚ ਅਤੇ ਪੁਛÎਿਗੱਛ ਦੇ ਦਾਇਰੇ ਵਿਚ ਨਹੀਂ ਆਉਣਗੇ। ਇਨ੍ਹਾਂ ਲੋਕਾਂ ਦੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਵੀ ਕਿਸੇ ਨੂੰ ਨਹੀਂ ਹੋਵੇਗਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.