ਜਲੰਧਰ, 19 ਨਵੰਬਰ, ਹ.ਬ. : 20 ਸਾਲ ਦੀ ਬੀਐਸਸੀ ਦੀ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਬਣਾ ਕੇ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਦੋਸ਼ ਵਿਚ ਪੁਲਿਸ ਨੇ 3 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ 'ਤੇ ਇਲਜ਼ਾਮ ਹੈ ਕਿ ਮੁਲਜ਼ਮ 11 ਮਹੀਨੇ ਤੋਂ ਵਿਦਿਆਰਥਣ ਨੂੰ ਬਲੈਕਮੇਲ ਕਰਕੇ 12 ਤੋਲੇ ਸੋਨੇ ਦੇ ਗਹਿਣੇ ਅਤੇ 5 ਹਜ਼ਾਰ ਡਾਲਰ ਲੈ ਚੁੱਕੇ ਹਨ।
ਪੀੜਤਾ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੀ ਵੱਡੀ ਭੈਣ ਨੂੰ ਅਸ਼ਲੀਲ ਵੀਡੀਓ ਭੇਜ ਕੇ 85 ਹਜ਼ਾਰ ਰੁਪਏ ਦੀ ਮੰਗ ਕਰ ਦਿੱਤੀ। ਉਸ ਨੇ ਪੈਸੇ ਦੇਣ ਦੀ ਬਜਾਏ ਪਰਵਾਰ ਨੂੰ ਸਾਰੀ ਘਟਨਾ ਦੱਸੀ। ਥਾਣਾ 1 ਵਿਚ ਢੰਨ ਮੁਹੱਲਾÎ ਨਿਵਾਸੀ ਸੰਨੀ ਉਰਫ ਗੌਰਵ ਸਹਿਗਲ, ਨਿਊ ਜਵਾਲਾ ਨਗਰ ਵਿਚ ਰਹਿਣ ਵਾਲੀ ਬੁਟੀਕ ਸੰਚਾਲਿਕਾ ਪਲਕ ਧੀਰ, ਉਸ ਦੇ ਪਤੀ ਕੁਨਾਲ 'ਤੇ ਪਰਚਾ ਦਰਜ ਕਰ ਲਿਆ ਹੈ।
ਮਕਸੂਦਾਂ ਨਿਵਾਸੀ ਵਿਦਿਆਰਥਣ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਵਿਚ ਉਸ ਦੇ ਚਾਚਾ ਦੇ ਘਰ ਬੁਟੀਕ ਸੰਚਾਲਿਕਾ ਪਲਕ ਅਤੇ ਉਸ ਦਾ ਪਤੀ ਕੁਨਾਲ ਧੀਰ ਕਿਰਾਏ 'ਤ ਆਏ ਸੀ। ਤਦ ਉਸ ਦਾ ਪ੍ਰੇਮੀ ਕਿਸੇ ਕਾਰਨ ਨਾਰਾਜ਼ ਸੀ। ਉਸ ਨੇ ਪਲਕ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਦਾ ਹੱਲ ਕਰਾਉਣ ਦੀ ਗੱਲ ਕਹੀ। 25 ਦਸੰਬਰ ਨੂੰ ਪਲਕ ਅਤੇ ਉਸ ਦੇ ਪਤੀ ਨੇ ਗੌਰਵ ਸਹਿਗਲ ਨੂੰ ਅਪਣੇ ਘਰ ਬੁਲਾ ਕੇ ਮਿਲਾਇਆ। ਇਸ  ਦੇ ਹੱਲ ਲਈ ਉਸ ਨੇ 5800 ਰੁਪਏ ਦੇ ਦਿੱਤੇ।
ਪੀੜਤਾ ਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਲੇਕਿਨ ਪਰਵਾਰ ਤਿਆਰ ਨਹੀਂ ਸੀ। ਪਲਕ ਨੇ ਸਹਿਗਲ ਨੂੰ ਫੇਰ ਮਿਲਵਾਇਆ। ਜਨਵਰੀ ਵਿਚ ਪਲਕ ਦੇ ਘਰ ਆਏ ਸਹਿਗਲ ਨੇ ਉਸ ਨੂੰ ਡਰਾਇਆ ਕਿ ਉਹ ਉਸ ਦੇ  ਪੂਰੇ ਪਰਵਾਰ ਨੂੰ ਨੁਕਸਾਨ ਪਹੁੰਚਾਵੇਗਾ ਤੇ ਫੇਰ ਉਸ ਨਾਲ ਬਲਾਤਕਾਰ ਕੀਤਾ।
24 ਜਨਵਰੀ ਨੂੰ ਪਲਕ ਨੇ ਉਸ ਦੀ ਅਸ਼ਲੀਲ ਵੀਡੀਓ ਦਿਖਾਈ ਅਤੇ ਕਿਹਾ ਕਿ ਇਹ ਸਹਿਗਲ ਨੇ ਭੇਜੀ ਹੈ। ਵੀਡੀਓ ਡਿਲੀਟ ਕਰਨ ਤੋਂ ਬਾਅਦ ਉਹ 20 ਹਜ਼ਾਰ ਰੁਪਏ ਮੰਗ ਰਿਹਾ ਹੈ। ਪੈਸੇ ਨਾ ਹੋਣ 'ਤੇ ਉਹ ਸੋਨੇ ਦੀ ਚੇਨ ਲੈ ਗਈ। ਮਹੀਨੇ ਬਾਅਦ ਡੇਖ ਲੱਖ ਰੁਪਏ ਮੰਗੇ ਤਾਂ ਉਸ ਨੇ 5 ਹਜ਼ਾਰ ਆਸਟ੍ਰੇਲੀਅਨ ਡਾਲਰ ਦੇ ਦਿੱਤੇ। ਦੋ ਸਤੰਬਰ ਨੂੰ ਬੁਟੀਕ ਸੰਚਾਲਿਕਾ ਪਲਕ ਉਸ ਕੋਲੋਂ 12 ਤੋਲੇ ਸੋਨੇ ਦੇ ਗਹਿਣੇ ਲੈ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.