ਨਵੀਂ ਦਿੱਲੀ,  20 ਨਵੰਬਰ, ਹ.ਬ. : ਇਕ ਸਿਹਤ ਤੇ ਫਿਟ ਸਰੀਰ ਲਈ ਤੁਹਾਨੂੰ ਡਾਈਟ ਵਿਚ ਸਾਰੇ ਪੋਸ਼ਕ ਤੱਤਾਂ ਦਾ ਸੰਯੋਜਨ ਹੋਣਾ ਚਾਹੀਦਾ ਹੈ। ਵਿਟਾਮਿਨ-ਡੀ ਵੀ ਪੌਸ਼ਟਿਕ ਤੱਤਾਂ ਦਾ ਹਿੱਸਾ ਹੈ। ਇਹ ਵਿਟਾਮਿਨ ਹੈ ਜੋ ਸੂਰਜ ਦੇ ਪ੍ਰਕਾਸ਼ ਸੰਪਰਕ ਵਿਚ ਆਉਣ 'ਤੇ ਚਮੜੀ ਵਿਚ ਪੈਦਾ ਹੁੰਦਾ ਹੈ। ਇਹ ਸਰੀਰ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਦਿਲ ਦੀਆਂ ਬਿਮਾਰੀਆਂ, ਹੱਡੀਆਂ ਨਾਲ ਸਬੰਧਿਤ ਬਿਮਾਰੀਆਂ ਜਿਹੇ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਹੱਡੀਆਂ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਈ ਰੱਖਣ ਲਈ ਵਿਟਾਮਿਨ-ਡੀ ਬੇਹੱਦ ਜ਼ਰੂਰੀ ਹੈ। ਵਿਟਾਮਿਨ-ਡੀ ਦਾ ਪੱਧਰ ਡਿੱਗਣ ਨਾਲ ਸਰੀਰ ਵਿਚ ਇਸ ਦੀ ਕਮੀ ਹੋ ਜਾਂਦੀ ਹੈ। ਵਿਟਾਮਿਨ-ਡੀ ਦੀ ਕਮੀ ਦੇ ਕੁਝ ਲੱਛਣ ਹਨ : ਜ਼ਿਆਦਾ ਥਕਾਵਟ ਤੇ ਦਰਦ ਮਹਿਸੂਸ ਹੋਣ ਮਾਸਪੇਸ਼ੀਆਂ 'ਚ ਕਮਜ਼ੋਰੀ ਮਹਿਸੂਸ ਹੋਣ।  ਹੱਡੀਆਂ ਦਾ ਕਮਜ਼ੋਰ ਹੋਣਾ ਜਿਸ ਦੀ ਵਜ੍ਹਾ ਨਾਲ ਦਰਦ ਹੋ ਸਕਦਾ ਹੈ। ਵਿਟਾਮਿਨ-ਡੀ ਜ਼ਰੂਰਤ ਤੋਂ ਜ਼ਿਆਦਾ ਖਾਹ ਲੈਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣਦੇ ਹਾਂ ਕਿ ਜ਼ਿਆਦਾ ਵਿਟਾਮਿਨ-ਡੀ ਖਾਹ ਲੈਣ ਨਾਲ ਕਿਉਂ ਦਿੱਕਤ ਆ ਸਕਦੀ ਹੈ? ਜਦੋਂ ਸਰੀਰ ਵਿਚ ਬਲਡ ਕੈਲਸ਼ੀਅਮ ਦਾ ਪੱਧਰ ਖਤਰਨਾਕ ਪੱਧਰ ਤੇ ਪਹੁੰਚ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਹਾਈਪਰਕੈਲਸੀਮੀਆ ਕਹਿੰਦੇ ਹਨ
ਜੋ ਜ਼ਿਆਦਾ ਵਿਟਾਮਿਨ-ਡੀ ਦੇ ਸੇਵਨ ਨਾਲ ਹੋ ਸਕਦਾ ਹੈ। ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਨਾਲ ਥਕਾਵਟ, ਚੱਕਰ ਆਉਣਾ ਆਦਿ ਜੁੜੀਆਂ ਤਕਲੀਫਾਂ, ਪੇਟ ਦਰਦ, ਜ਼ਿਆਦਾ ਪਿਆਸ ਲੱਗਣਾ, ਉਲਟੀ ਤੇ ਵਾਰ-ਵਾਰ ਪੇਸ਼ਾਬ ਆਉਣਾ ਜਿਹੀਆਂ ਦਿੱਕਤਾਂ ਸ਼ੁਰੂ ਹੋ ਸਕਦੀਆਂ ਹਨ। ਇਸ ਦੀ ਵਜ੍ਹਾ ਨਾਲ ਸਰੀਰ ਵਿਚ ਕੈਲਸ਼ੀਅਮ ਦੇ ਪੱਥਰ ਵੀ ਬਣ ਸਕਦੇ ਹਨ। ਜ਼ਿਆਦਾ ਵਿਟਾਮਿਨ-ਡੀ ਦੇ ਸੇਵਨ ਨਾਲ ਕਿਡਨੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾ ਤੋਂ ਕਿਡਨੀ ਦੀ ਬਿਮਾਰੀ ਹੈ, ਉਨ੍ਹਾਂ ਵਿਚ ਸਥਿਤੀ ਵਿਗੜਨ ਦਾ ਜ਼ਿਆਦਾ ਖ਼ਤਰਾ ਹੈ। ਜ਼ਰੂਰਤ ਤੋਂ ਜ਼ਿਆਦਾ ਵਿਟਾਮਿਨ-ਡੀ ਦੇ ਸੇਵਨ ਨਾਲ ਡਾਇਰੀਆ, ਕਬਜ਼, ਪੇਟ ਦਰਦ ਜਿਹੀਆਂ ਪਾਚਨ ਨਾਲ ਜੁੜੀਆਂ ਦਿੱਕਤਾਂ ਸ਼ੁਰੂ ਹੋ ਸਕਦੀਆਂ ਹਨ

ਹੋਰ ਖਬਰਾਂ »

ਹਮਦਰਦ ਟੀ.ਵੀ.