ਵਾਸ਼ਿੰਗਟਨ,  20 ਨਵੰਬਰ, ਹ.ਬ. : ਦੁਨੀਆ ਵਿਚ ਜਿੱਥੇ ਕੁਲ ਕੋਰੋਨਾ ਮਾਮਲਿਆਂ ਦੀ ਗਿਣਤੀ 5.67 ਕਰੋੜ ਦੇ ਪਾਰ ਹੋ ਚੁੱਕੀ ਹੈ ਉਥੇ ਹੀ ਮ੍ਰਿਤਕਾਂ ਦੀ ਗਿਣਤੀ ਵੀ 13.57 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਵਿਚਾਲੇ ਅਮਰੀਕਾ ਦੇ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਹਨ। ਇੱਥੇ ਹਸਪਤਾਲਾਂ ਵਿਚ ਬਿਸਤਰਿਆਂ ਦੀ ਕਮੀ ਵੀ ਦੇਖੀ ਜਾ ਸਕਦੀ ਹੈ। ਹਾਲਾਤ ਨੂੰ ਦੇਖਦੇ ਹੋਏ ਨਿਊਯਾਰਕ ਸੂਬੇ ਵਿਚ ਸਕੂਲਾਂ ਨੂੰ ਬੰਦ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 2.56 ਲੱਖ ਪਾਰ  ਹੋ ਗਈ ਹੈ। ਜਦ ਕਿ ਨਿਊਯਾਰਕ ਵਿਚ ਲਗਾਤਾਰ ਪੀੜਤ ਵਧ ਰਹੇ ਹਨ। ਮੇਅਰ ਬਿਲ ਨੇ ਕਿਹਾ ਕਿ ਸੂਬੇ ਦੇ ਸਕੂਲ ਬੰਦ ਕਰਨ 'ਤੇ ਵਿਚਾਰ ਜਾਰੀ ਹੈ।  ਅਮਰੀਕਾ ਦੇ ਕੁਝ ਸੂਬਿਆਂ ਵਿਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ।  ਰਿਪੋਰਟ ਮੁਤਾਬਕ 77 ਹਜ਼ਾਰ ਲੋਕ ਹਾਲੇ ਵੀ ਹਸਪਤਾਲਾਂ ਵਿਚ ਹਨ।

ਨੇਵਾਦਾ ਅਤੇ ਮਿਸ਼ੀਗਨ ਜਿਹੇ ਸੂਬਿਆਂ ਵਿਚ ਹਾਲਾਤ ਹੋਰ ਵੀ ਖਰਾਬ ਹਨ। ਨੇਵਾਦਾ ਦੇ ਰੇਨੋ ਸ਼ਹਿਰ ਦੇ ਹਸਪਤਾਲ ਵਿਚ ਮਰੀਜ਼ ਐਨੇ ਵਧ ਗਏ ਕਿ ਕਾਰ ਪਾਰਕਿੰਗ ਵਿਚ ਵਾਰਡ ਬਣਾਉਣਾ ਪਿਆ। ਇੱਥੇ ਸਟਾਫ਼ ਕੋਲੋਂ ਐਨੇ ਮਰੀਜ਼ਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ।
ਟੈਨੇਸੀ ਦੇ ਡਾਇਰੈਕਟਰ ਆਫ਼ ਕ੍ਰਿਟਿਕਲ ਕੇਅਰ ਡਾਕਟਰ ਐਲਿਸਨ ਜੌਨਸਨ ਨੇ ਕਿਹਾ , ਸਹੀ ਕਹਾਂ ਤਾਂ ਹੁਣ ਅਸੀਂ ਅਵਸਾਦ ਵਿਚ ਹਾਂ ਅਤੇ ਨਾਉਮੀਦ ਹੁੰਦੇ ਜਾ ਰਹੇ ਹਾਂ। ਅਸੀਂ ਨਹੀਂ ਕਹਿ ਸਕਦੇ ਕਿ ਕਦੋਂ ਹਾਲਾਤ ਸੁਧਰਨਗੇ। ਇਸ ਦੀ ਫਿਲਹਾਲ ਕੋਈ ਉਮੀਦ ਵੀ ਨਜ਼ਰ ਨਹੀਂ ਆਉਂਦੀ। ਮੈਂ ਅਪਣੇ ਕਰੀਅਰ ਵਿਚ ਕਦੇ ਨਹੀਂ ਸੋਚਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ  ਦਾ ਸਾਹਮਣਾ ਹੋਵੇਗਾ। ਇਦਾਹੋ ਵਿਚ ਡਾਕਟਰਾਂ ਨੇ ਸਾਫ ਕਰ ਦਿੱਤਾ ਹੈ ਕਿ ਸਾਰੇ ਮਰੀਜ਼ਾਂ ਨੂੰ ਬੈੱਡ ਦੇ ਸਕਣਾ ਮੁਸ਼ਕਲ ਹੋ ਸਕਦਾ ਹੈ।
ਲੇਕਿਨ ਟਰੰਪ ਪ੍ਰਸ਼ਾਸਨ ਹੁਣ ਵੀ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਹੈ। ਦੇਸ਼ ਵਿਚ ਸਿਰਫ ਇੱਕ ਹਫਤੇ ਵਿਚ 15 ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ।  ਕਰੀਬ ਦੋ ਹਫਤੇ ਤੋਂ ਹਰ ਦਿਨ ਔਸਤਨ ਇੱਕ ਲੱਖ ਕੇਸ ਸਾਹਮਣੇ ਆ ਰਹੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.