ਸਾਨ ਫਰਾਂਸਿਸਕੋ,  20 ਨਵੰਬਰ, ਹ.ਬ. : ਅਮਰੀਕੀ ਟੈਕ ਕੰਪਨੀ ਐਪਲ 'ਤੇ 2017 ਵਿਚ ਇੱਕ ਅਪਡੇਟ ਦੇ ਜ਼ਰੀਏ ਪੁਰਾਣੇ ਆਈਫੋਨ ਦੀ ਰਫਤਾਰ ਹੌਲੀ ਕਰਨ ਦਾ ਮੁਕੱਦਮਾ ਚਲਿਅ ਅਤੇ ਇਸ ਦੇ ਸੈਟਲਮੈਂਟ ਦੇ ਲਈ ਕੰਪਨੀ ਨੂੰ ਹੁਣ 11.3 ਕਰੋੜ ਡਾਲਰ ਦਾ ਜ਼ੁਰਮਾਨਾ ਦੇਣਾ ਪਵੇਗਾ। ਐਪਲ ਨੇ ਐਲਾਨ ਕੀਤਾ ਹੈ ਕਿ ਬੈਟਰੀਗੇਟ ਮਾਮਲੇ ਦੇ ਲਈ ਉਹ ਜੁਰਮਾਨਾ ਦੇਵੇਗੀ। ਇਸ ਮਾਮਲੇ ਦੀ ਜਾਂਚ ਅਮਰੀਕਾ ਦੇ 34 ਸੂਬਿਆਂ ਨੇ ਸਾਂਝੇ ਤੌਰ 'ਤੇ ਕੀਤੀ।
ਦਰਅਸਲ 2017 ਵਿਚ ਐਪਲ ਨੇ ਇੱਕ ਅਜਿਹਾ ਅਪਡੇਟ ਜਾਰੀ ਕੀਤਾ ਸੀ ਜਿਸ ਦੇ ਚਲਦੇ ਕੰਪਨੀ ਦੇ ਪੁਰਾਣੇ ਸਾਰੇ ਆਈਫੋਨ ਹੌਲੀ ਹੋ ਗਏ। ਕੰਪਨੀ ਨੇ ਇਸ ਦੀ ਜਾਣਕਾਰੀ ਯੂਜ਼ਰਸ ਨੂੰ ਪਹਿਲਾਂ ਤੋਂ ਨਹੀਂ ਦਿੱਤੀ ਸੀ। ਜਦ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਕੰਪਨੀ  ਨੇ ਅਪਣੀ ਸਫਾਈ ਵਿਚ ਕਿਹਾ ਕਿ ਫੋਨ ਵਿਚ ਪ੍ਰੇਸ਼ਾਨੀ ਨਾ ਆਵੇ ਅਤੇ ਬੈਟਰੀ ਦੇ ਚਲਦਿਆਂ ਫੋਨ ਬੰਦ ਨਹੀਂ ਹੋਣ, ਇਸ ਲਈ ਕੰਪਨੀ ਨੇ ਅਜਿਹਾ ਕੀਤਾ ਹੈ।
ਕੰਪਨੀ ਦੀ ਇਹ ਦਲੀਲ ਲੋਕਾਂ ਨੂੰ ਰਾਸ ਨਹੀਂ ਆਈ ਅਤੇ ਅਮਰੀਕਾ ਦੇ ਲਗਭਗ 34 ਰਾਜਾਂ ਨੇ ਐਪਲ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਨ ਅਤੇ ਕੋਰਟ ਜਾਣ ਦਾ ਫੈਸਲ ਕੀਤਾ । ਕੰਪਨੀ 'ਤੇ ਦੋਸ਼ ਲੱਗੇ ਕਿ ਉਹ ਪੁਰਾਣੇ ਆਈਫੋਨ ਨੂੰ ਹੌਲੀ ਕਰਕੇ ਲੋਕਾਂ ਨੂੰ ਨਵੇਂ ਅਤੇ ਮਹਿੰਗੇ ਆਈਫੋਨ ਖਰੀਦਣ ਦੇ ਲਈ ਮਜਬੂਰ ਕਰ ਰਹੀ ਹੈ। ਇਸ ਅਪਡੇਟ ਨਾਲ ਆਈਫੋਨ 6, ਆਈਫੋਨ 6 ਐਸ ਅਤੇ 6 ਐਸ ਪਲਸ, ਆਈਫੋਨ 7 ਐਸ ਅਤੇ 7 ਐਸ ਪਲਸ ਅਤੇ ਆਈਫੋਨ ਐਸਈ ਪ੍ਰਭਾਵਤ ਹੋਏ ਸੀ।
ਅਮਰੀਕੀ ਕੋਰਟ ਨੇ ਇਸ ਅਪਡੇਟ ਨਾਲ ਪ੍ਰਭਾਵਤ ਸਾਰੇ ਅਮਰੀਕੀ ਗਾਹਕਾਂ ਨੂੰ ਐਪਲ ਨੂੰ 25 ਡਾਲਰ ਦੇਣ ਲਈ ਕਿਹਾ ਹੈ। ਐਪਲ ਬੇਸ਼ਕ ਹੀ ਜ਼ੁਰਮਾਨਾ ਅਦਾ ਕਰਨ ਦੇ ਲਈ ਰਾਜ਼ੀ ਲੇਕਿਨ ਕੰਪਨੀ ਨੇ Îਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ। ਹਾਲਾਂਕਿ ਕੰਪਨੀ ਨੇ ਮੰਨਿਆ ਕਿ ਅਪਡੇਟ ਦੇ ਜ਼ਰੀਏ ਪੁਰਾਣੇ ਆਈਫੋਨ ਹੌਲੀ ਕੀਤੇ ਗਏ, ਲੇਕਿਨ ਇਹ ਵੀ ਕਿਹਾ ਕਿ ਅਜਿਹਾ ਬੈਟਰੀ ਸੁਰੱਖਿਅਤ ਰੱਖਣ ਦੇ ਲਈ ਕੀਤਾ ਗਿਆ। ਅਮਰੀਕਾ ਵਿਚ ਐਰਿਜ਼ੋਨਾ ਸੂਬੇ ਦੇ ਅਟਾਰਨੀ ਜਨਰਲ ਮਾਰਕ ਨੇ ਕਿਹਾ ਕਿ ਵੱਡੀ ਕੰਪਨੀਆਂ ਨੂੰ ਗਾਹਕਾਂ ਦੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਅਪਣੇ ਉਤਪਾਦਾਂ ਦੇ ਬਾਰੇ ਵਿਚ ਉਨ੍ਹਾਂ ਪੂਰੀ ਜਾਣਕਾਰੀ ਦੇਣੀ ਚਾਹੀਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.