ਹਿਊਸਟਨ  20 ਨਵੰਬਰ, ਹ.ਬ. : ਅਮਰੀਕਾ ਦੇ ਪੱਛਮੀ ਹਿਊਸਟਨ ਵਿਚ ਬੁਧਵਾਰ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿਚ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੋਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ। ਸਹਾਇਕ ਪੁਲਿਸ ਮੁਖੀ ਲੈਰੀ ਨੇ ਦੱÎਸਿਆ ਕਿ ਬੁਧਵਾਰ ਦੁਪਹਿਰ ਦੋ ਵੱਜ ਕੇ 45 ਮਿੰਟ 'ਤੇ ਅਧਿਕਾਰੀ ਉਸ ਘਰ ਵਿਚ ਗਏ ਜਿੱਥੋਂ ਉਨ੍ਹਾਂ ਹਮਲਾਵਰ ਦੇ ਬਾਰੇ ਵਿਚ ਸ਼ਿਕਾਇਤ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਘਰ ਦੇ ਰਸਤੇ ਵਿਚ ਉਨ੍ਹਾਂ ਇੱਕ ਵਿਅਕਤੀ ਦੀ ਲਾਸ਼ ਮਿਲੀ ਅਤੇ ਅਜਿਹਾ ਲੱਗਦਾ ਹੈ ਕਿ ਉਹ ਵਿਅਕਤੀ ਘਰ ਦਾ ਮਾਲਕ ਸੀ। ਉਨ੍ਹਾਂ ਦੱਸਿਆ ਕਿ ਘਰ ਵਿਚ ਐਂਟਰ ਕਰਨ 'ਤੇ ਉਨ੍ਹਾਂ ਇੱਕ ਜ਼ਖ਼ਮੀ ਵਿਅਕਤੀ ਮਿਲਿਆ, ਜਿਸ ਦੇ ਕੋਲ ਬੰਦੂਕ ਪਈ ਸੀ, ਪੁਲਿਸ ਨੂੰ ਸ਼ੱਕ ਹੈ ਕਿ ਇਸੇ ਨੇ ਗੋਲੀਬਾਰੀ ਕੀਤੀ ਹੈ।
ਉਥੇ ਇੱਕ ਫੱਟੜ ਔਰਤ ਵੀ ਮਿਲੀ ਜਿਸ ਦੇ ਬਾਰੇ ਵਿਚ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸੇ ਨੇ ਪੁਲਿਸ ਨੂੰ ਬੁਲਾਇਆ ਸੀ। ਪੁਲਿਸ ਕਰਮੀ ਜਦ ਉਪਰ ਦੀ ਮੰਜ਼ਿਲ 'ਤੇ ਗਏ ਤਾਂ ਉਨ੍ਹਾਂ ਦੋ ਔਰਤਾਂ ਮਿਲੀਆਂ, ਉਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਸੀ ਅਤੇ ਇੱਕ ਜ਼ਖਮੀ ਸੀ। ਇਸ ਤੋਂ ਇਲਾਵਾ ਤਿੰਨ ਮਹੀਨੇ ਦਾ Îਇੱਕ ਬੱਚਾ ਵੀ ਮਿਲਿਆ। ਜਿਸ ਨੂੰ ਕੋਈ ਨੁਕਸਾਨ ਨਹੀਂ ਪੁੱÎਜਿਆ ਸੀ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਸਾਰੇ ਇੱਕ ਦੂਜੇ ਨਾਲ ਸਬੰਧ ਰੱਖਦੇ ਸੀ, ਹਾਲਾਂਕਿ ਇਸ ਗੋਲੀਬਾਰੀ ਦੀ ਮਨਸ਼ਾ ਦੇ ਬਾਰੇ ਵਿਚ ਅਜੇ ਪਤਾ ਨਹੀਂ ਚਲ ਸਕਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.